ਅੱਜ ਦੀ ਗ੍ਰਹਿ ਸਥਿਤੀ : 14 ਮਾਰਚ 2019, ਵੀਰਵਾਰ, ਫੱਗਣ ਮਹੀਨਾ, ਸ਼ੁਕਲ ਪੱਖ, ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 1.30 ਤੋਂ 3 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ ਤੇ ਪੱਛਮ।

ਅੱਜ ਦਾ ਪੁਰਬ : ਹੋਲਾਸ਼ਟਕਾਰੰਭ, ਦੁਰਗਾ ਅਸ਼ਟਮੀ।

ਅੱਜ ਦੀ ਭੱਦਰਾ : ਸਵੇਰੇ 4.23 ਤੋਂ ਸ਼ਾਮ 3.57 ਵਜੇ ਤਕ।

ਕੱਲ੍ਹ ਦਾ ਪੁਰਬ : ਸ੍ਰੀ ਦੁਰਗਾ ਅਸ਼ਟਮੀ ਪਾਰਣ, ਗਊ ਤੇ ਅੰਨਦਾਨ।

ਵਿਸ਼ੇਸ਼ : ਵਕਰੀ ਬੁੱਧ ਕੁੰਭ ਰਾਸ਼ੀ 'ਚ।

ਕੱਲ੍ਹ 15 ਮਾਰਚ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਸ਼ਿਸ਼ਿਰ ਰੁੱਤ, ਫੱਗਣ ਮਹੀਨਾ, ਸ਼ੁਕਲ ਪੱਖ ਨਵਮੀ ਮਗਰੋਂ ਦਸਮੀ, ਆਦਰਾ ਨਛੱਤਰ ਮਗਰੋਂ ਪੁਨਰਵਸੁ ਨਛੱਤਰ, ਆਯੁਸ਼ਮਾਨ ਯੋਗ ਮਗਰੋਂ ਸੌਭਾਗ ਯੋਗ, ਮਿਥੁਨ 'ਚ ਚੰਦਰਮਾ।

ਮੇਖ : ਔਲਾਦ ਦੇ ਵਿਵਹਾਰ ਜਾਂ ਸਿੱਖਿਆ ਕਾਰਨ ਚਿੰਤਤ ਹੋ ਸਕਦੇ ਹੋ। ਬੁੱਧ ਦਾ ਬਦਲਾਅ ਕਿਸੇ ਮਹਿਲਾ ਰਿਸ਼ਤੇਦਾਰ ਤੋਂ ਤਣਾਅ ਦੇਵੇਗਾ। ਦੋਸਤ ਮਿਲਣਗੇ।

ਬਿ੍ਖ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸਰਕਾਰੀ ਅਧਿਕਾਰੀ ਤੋਂ ਤਣਾਅ ਮਿਲੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਰੁਕਿਆ ਹੋਇਆ ਕੰਮ ਸਮਾਪਤ ਹੋਵੇਗਾ।

ਮਿਥੁਨ : ਬੁੱਧ ਦੇ ਬਦਲਾਅ ਨਾਲ ਵਪਾਰਕ ਸਫਲਤਾ ਮਿਲੇਗੀ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਰੁਝੇਵਾ ਵੱਧ ਰਹੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਕਰਕ : ਬੁੱਧ ਦਾ ਬਦਲਾਅ ਅਧੀਨ ਕੰਮ ਕਰਦੇ ਕਰਮਚਾਰੀ, ਗੁਆਂਢੀ ਜਾਂ ਸਹਿਯੋਗੀ ਤੋਂ ਤਣਾਅ ਦੇ ਸਕਦਾ ਹੈ, ਜਦਕਿ ਸੂਰਜ ਕਾਰਨ ਵਪਾਰਕ ਸਫਲਤਾ ਮਿਲੇਗੀ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ, ਪਰ ਸਿਹਤ ਪ੍ਭਾਵਿਤ ਹੋ ਸਕਦੀ ਹੈ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਕੰਨਿਆ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋਵੇਗੀ।

ਤੁਲਾ : ਵਪਾਰਕ ਯੋਜਨਾ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ।

ਬਿ੍ਸ਼ਚਕ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਯੋਜਨਾ ਸਫਲ ਹੋਵੇਗੀ। ਕਾਰੋਬਾਰ 'ਚ ਨਿਵੇਸ਼ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।

ਧਨੁ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਪਾਰਕ ਯੋਜਨਾ ਸਫਲ ਹੋਵੇਗੀ। ਜ਼ਮੀਨੀ ਮਾਮਲੇ 'ਚ ਸਫਲਤਾ ਮਿਲੇਗੀ।

ਮਕਰ : ਸੂਰਜ ਬੁੱਧ ਦਾ ਬਦਲਾਅ ਜੀਵਨ 'ਚ ਬਦਲਾਅ ਲਿਆਵੇਗਾ। ਸੁਖ, ਸਮਿ੍ਧੀ 'ਚ ਵਾਧਾ ਕਰੇਗਾ। ਜਾਇਦਾਦ ਦੀ ਯੋਜਨਾ ਸਫਲ ਹੋਵੇਗੀ। ਯਾਤਰਾ ਦੀ ਸੰਭਾਵਨਾ।

ਕੁੰਭ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਚੀਜ਼ਾਂ 'ਚ ਵਾਧਾ ਹੋਵੇਗਾ।

ਮੀਨ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸੂਰਜ ਤੇ ਬੁੱਧ ਦਾ ਬਦਲਾਅ ਮਨ ਨੂੰ ਅਸ਼ਾਂਤ ਕਰ ਸਕਦਾ ਹੈ। ਜੁਬਾਨ 'ਤੇ ਕੰਟਰੋਲ ਰੱਖੋ। ਕਿਸੇ ਵੀ ਖੇਤਰ 'ਚ ਜੋਖਮ ਨਾ ਚੁੱਕੋ।