Astro Tips : ਫੁੱਟਵੇਅਰ ਸਾਡੀ ਪਰਸਨੈਲਿਟੀ ’ਤੇ ਕਾਫੀ ਅਸਰ ਕਰਦੇ ਹਨ। ਹਾਲਾਂਕਿ ਇਹ ਗੱਲ ਕਾਫੀ ਘੱਟ ਲੋਕ ਜਾਣਦੇ ਹਨ ਕਿ ਜੋਤਿਸ਼ਾਂ ’ਚ ਵੀ ਜੁੱਤੀਆਂ-ਚੱਪਲਾਂ ਦਾ ਕਾਫੀ ਮਹੱਤਵ ਹੈ। ਇਸਨੂੰ ਵਿਅਕਤੀ ਅਤੇ ਕਿਸਮਤ ਨਾਲ ਜੋਡ਼ਿਆ ਗਿਆ ਹੈ। ਜੋਤਿਸ਼ ਸ਼ਾਸਤਰ ਅਤੇ ਵਾਸਤੂ ਸ਼ਾਸਤਰ ’ਚ ਫੁੱਟਵੇਅਰ ਸਬੰਧੀ ਕੁਝ ਨਿਯਮ ਵੀ ਹਨ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਜਾਤਕ ਨੂੰ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਥੇ ਹੀ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕਰਨ ਨਾਲ ਸ਼ਨੀਦੇਵ ਨਾਰਾਜ਼ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਧਨ ਹਾਨੀ ਹੁੰਦੀ ਹੈ। ਆਓ ਜਾਣਦੇ ਹਾਂ ਜੁੱਤੀਆਂ-ਚੱਪਲਾਂ ਨਾਲ ਜੁਡ਼ੇ ਨਿਯਮ, ਜਿਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।

- ਕਦੇ ਵੀ ਮੰਗਲਵਾਰ, ਸ਼ਨੀਵਾਰ ਅਤੇ ਗ੍ਰਹਿਣ ਵਾਲੇ ਦਿਨ ਫੁੱਟਵੇਅਰ ਨਹੀਂ ਖ਼ਰੀਦਣਾ ਚਾਹੀਦਾ ਅਤੇ ਨਾ ਮੱਸਿਆ ਦੇ ਦਿਨ ਜੁੱਤੀਆਂ-ਚੱਪਲਾਂ ਖਰੀਦੋ।

- ਜੁੱਤੀਆਂ-ਚੱਪਲਾਂ ਨਵੀਆਂ ਹੋਣ ਜਾਂ ਘਰ ਦੇ ਅੰਦਰ ਇਸਤੇਮਾਲ ਕਰਦੇ ਹੋ, ਤਾਂ ਉਨ੍ਹਾਂ ਨੂੰ ਕਿਚਨ ’ਚ ਪਾ ਕੇ ਨਹੀਂ ਜਾਣਾ ਚਾਹੀਦਾ। ਅਜਿਹਾ ਕਰਨ ਨਾਲ ਮਾਂ ਅੰਨਪੂਰਨਾ ਨਾਰਾਜ਼ ਹੁੰਦੀ ਹੈ।

- ਸਟੋਰ-ਰੂਮ ’ਚ ਜੁੱਤੀਆਂ-ਚੱਪਲਾਂ ਪਾ ਕੇ ਨਹੀਂ ਜਾਣਾ ਚਾਹੀਦਾ, ਇਹ ਸਥਾਨ ਮਾਤਾ ਅੰਨਪੂਰਨਾ ਨਾਲ ਜੁਡ਼ਿਆ ਹੈ। ਇਥੇ ਅਨਾਜ ਰੱਖਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ ਦੀ ਸੁੱਖ-ਸ਼ਾਂਤੀ ਸਮਾਪਤ ਹੁੰਦੀ ਹੈ।

- ਕਦੇ ਵੀ ਕਿਸੀ ਦੂਸਰੇ ਦੀਆਂ ਜੁੱਤੀਆਂ-ਚੱਪਲਾਂ ਨਹੀਂ ਪਾਉਣੀਆਂ ਚਾਹੀਦੀਆਂ। ਇਥੋਂ ਤਕ ਕਿ ਘਰ ਦੇ ਕਿਸੀ ਮੈਂਬਰ ਨੂੰ ਵੀ ਇਕ-ਦੂਸਰੇ ਦੇ ਫੁੱਟਵੇਅਰ ਨਹੀਂ ਪਾਉਣੇ ਚਾਹੀਦੇ। ਫੁੱਟਵੇਅਰ ਦਾ ਸਬੰਧ ਸ਼ਨੀ ਨਾਲ ਹੈ। ਅਜਿਹਾ ਕਰਨ ਨਾਲ ਸ਼ਨੀਦੇਵ ਅਸ਼ੁੱਭ ਫਲ਼ ਦਿੰਦੇ ਹਨ।

- ਪੁਰਾਣੀਆਂ ਜੁੱਤੀਆਂ-ਚੱਪਲਾਂ ਨੂੰ ਸੁੱਟਣ ਦੀ ਥਾਂ ਕਿਸੇ ਨੂੰ ਦਾਨ ਕਰੋ। ਇਸਨੂੰ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕਿਸਮਤ ਬਦਲ ਜਾਂਦੀ ਹੈ। ਮਾਨਤਾ ਹੈ ਕਿ ਸ਼ਨੀਵਾਰ ਦੇ ਦਿਨ ਜੁੱਤੀਆਂ-ਚੱਪਲ ਦਾਨ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।

Posted By: Ramanjit Kaur