Horoscope Today: 12 ਰਾਸ਼ੀਆਂ ’ਚੋਂ ਹਰ ਵਿਅਕਤੀ ਦੀ ਅਲੱਗ ਰਾਸ਼ੀ ਹੁੰਦੀ ਹੈ, ਜਿਸਦੀ ਮਦਦ ਨਾਲ ਵਿਅਕਤੀ ਇਹ ਜਾਣ ਸਕਦਾ ਹੈ ਕਿ ਉਸਦਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ? ਜੋਤਿਸ਼ ’ਚ ਗ੍ਰਹਿਾਂ ਦੀ ਚਾਲ ਨਾਲ ਸ਼ੁਭ ਅਤੇ ਅਸ਼ੁਭ ਘੜੀਆਂ ਬਣਦੀਆਂ ਹਨ, ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜੇਕਰ ਤੁਹਾਡੀ ਰਾਸ਼ੀ ਬਾਰੇ ਅੱਜ ਦਾ ਦਿਨ ਚੰਗਾ ਹੈ, ਤਾਂ ਤੁਸੀਂ ਉਸਨੂੰ ਸੈਲੀਬ੍ਰੇਟ ਕਰ ਸਕਦੇ ਹੋ। ਉਥੇ ਹੀ ਜੇਕਰ ਅੱਜ ਦਾ ਦਿਨ ਤੁਹਾਡੇ ਲਈ ਖ਼ਰਾਬ ਹੈ ਤਾਂ ਤੁਸੀਂ ਪੰਡਿਤ ਜੀ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਅਪਣਾ ਕੇ ਕੁਝ ਚੰਗਾ ਕਰ ਸਕਦੇ ਹੋ।

ਅੱਜ ਦਾ ਪੰਚਾਂਗ

ਦਿਨ : ਸ਼ਨੀਵਾਰ, ਚੇਤ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਪ੍ਰਾਂਤ : 09:00 ਵਜੇ ਤੋਂ 10:30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਵ।

ਅੱਜ ਦਾ ਤਿਉਹਾਰ : ਸ਼੍ਰੀਰਾਮ ਰਾਜ ਮਹਾਉਤਸਵ।

ਰਾਸ਼ੀਫਲ

ਮੇਖ : ਕੀਤੀ ਗਈ ਮਿਹਨਤ ਸਫ਼ਲ ਹੋਵੇਗੀ। ਆਰਥਿਕ ਮਾਮਲਿਆਂ ’ਚ ਪ੍ਰਗਤੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰ ਹੰਕਾਰ ਫਜ਼ੂਲ ਦੀ ਸਮੱਸਿਆ ਪੈਦਾ ਕਰ ਸਕਦਾ ਹੈ।

ਬਿ੍ਰਖ : ਸਿਹਤ ਪ੍ਰਤੀ ਜ਼ਿਆਦਾ ਚਿੰਤਾ ਨਾ ਕਰੋ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ’ਚ ਪ੍ਰਗਤੀ ਮਿਲੇਗੀ। ਦੰਪਤੀ ਜੀਵਨ ਸੁਖਮਈ ਹੋਵੇਗਾ। ਰਚਨਾਤਮਕ ਯਤਨ ਸਫ਼ਲ ਹੋਣਗੇ।

ਮਿਥੁਨ : ਬਲੱਡ ਪ੍ਰੈਸ਼ਰ ਜਾਂ ਸਿਰਦਰਦ ਦੀ ਸਮੱਸਿਆ ਆ ਸਕਦੀ ਹੈ। ਸਾਵਧਾਨੀ ਰੱਖੋ। ਕੋਈ ਅਜਿਹਾ ਕਾਰਜ ਨਾ ਕਰੋ, ਜਿਸ ਨਾਲ ਪ੍ਰਤੀਸ਼ਠਾ ਅਤੇ ਸਿਹਤ ਪ੍ਰਭਾਵਿਤ ਹੋਵੇ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਕਰਕ : ਬਾਣੀ ’ਤੇ ਸੰਯਮ ਰੱਖਣ ਨਾਲ ਵਿਵਸਾਇਕ ਤਣਾਅ, ਵਿਅਰਥ ਦੀ ਪਰੇਸ਼ਾਨੀ ਅਤੇ ਉਲਝਣ ਰਹੇਗੀ। ਰਚਨਾਤਮਕ ਯਤਨ ਸਫ਼ਲ ਹੋਣਗੇ। ਬੁੱਧੀ ਕੁਸ਼ਲਤਾ ਨਾਲ ਕੰਮ ਲੈਣਾ ਹਿੱਤਕਾਰੀ ਹੋਵੇਗਾ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਿੱਖਿਆ ਪ੍ਰਤੀਯੋਗਤਾ ਦੇ ਖੇਤਰ ’ਚ ਸਫ਼ਲਤਾ ਮਿਲੇਗੀ। ਆਰਥਿਕ ਯਤਨਾਂ ’ਚ ਪ੍ਰਗਤੀ ਹੋਵੇਗੀ। ਨਵੇਂ ਸਬੰਧ ਬਣਨਗੇ।

ਕੰਨਿਆ : ਉਪਹਾਰ ਜਾਂ ਸਨਮਾਨ ’ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਆਰਥਿਕ ਮਾਮਲੇ ’ਚ ਵਾਧਾ ਹੋਵੇਗਾ। ਵਿਵਸਾਇਕ ਯਤਨ ਵੀ ਸਫ਼ਲ ਹੋਣਗੇ।

ਤੁਲਾ : ਸਮਾਜਿਕ ਮਾਣ-ਸਨਮਾਨ ਵਧੇਗਾ। ਆਰਥਿਕ ਤੇ ਵਿਵਸਾਇਕ ਯਤਨ ਸਫ਼ਲ ਹੋਣਗੇ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਾਫੀ ਲੰਬੇ ਸਮੇਂ ਤੋਂ ਰੁਕੇ ਕਾਰਜ ਪੂਰੇ ਹੋਣ ਨਾਲ ਆਤਮ-ਵਿਸ਼ਵਾਸ ’ਚ ਵਾਧਾ ਹੋਵੇਗਾ।

ਬਿ੍ਰਸ਼ਚਕ : ਸਿਹਤ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਦੰਪਤੀ ਜੀਵਨ ’ਚ ਤਣਾਅ ਦੀ ਸਥਿਤੀ ਬਣ ਸਕਦੀ ਹੈ। ਬਾਣੀ ’ਤੇ ਸੰਯਮ ਰੱਖੋ। ਜੀਵਿਕਾ ਦੇ ਖੇਤਰ ’ਚ ਵਾਧਾ ਹੋਵੇਗਾ।

ਧਨੁ : ਬੁੱਧੀ ਕੁਸ਼ਲਤਾ ਨਾਲ ਕੀਤਾ ਗਿਆ ਕਾਰਜ ਸੰਪਨ ਹੋਵੇਗਾ। ਵਿਵਸਾਇਕ ਯੋਜਨਾ ਸਫ਼ਲ ਹੋਵੇਗੀ। ਰਚਨਾਤਮਕ ਕਾਰਜਾਂ ’ਚ ਸਫ਼ਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਮਕਰ : ਯਾਤਰਾ ਦੀ ਸਥਿਤੀ ਸੁਖਦ ਤੇ ਉਤਸ਼ਾਹਪੂਰਵਕ ਹੋਵੇਗੀ, ਪਰ ਸੁਚੇਤ ਰਹੋ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਵਿਵਸਾਇਕ ਯਤਨ ਸਫ਼ਲ ਹੋਣਗਾ। ਮੰਜ਼ਿਲ ਦੀ ਪ੍ਰਾਪਤੀ ਹੋਵੇਗੀ।

ਕੁੰਭ : ਕਿਸੇ ਕਾਰਜ ਦੇ ਸੰਪੂਰਨ ਹੋਣ ਨਾਲ ਤੁਹਾਡਾ ਪ੍ਰਭਾਵ ਤੇ ਦਬਦਬਾ ਵਧੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਵਿਵਸਾਇਕ ਮਾਮਲਿਆਂ ’ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਉਪਹਾਰ ਜਾਂ ਸਨਮਾਨ ’ਚ ਵਾਧਾ ਹੋਵੇਗਾ। ਕਿਸੇ ਕਾਰਜ ਦੇ ਸੰਪਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਦਬਦਬੇ ’ਚ ਵਾਧਾ ਹੋਵੇਗਾ। ਮਿਹਨਤ ਦਾ ਫਲ਼ ਮਿਲੇਗਾ।

Posted By: Ramanjit Kaur