Don’ts of Wednesday: ਸ਼ਾਸਤਰਾਂ ਅਨੁਸਾਰ ਬੁੱਧਵਾਰ ਦਾ ਦਿਨ ਬੁਧ ਗ੍ਰਹਿ ਦਾ ਦਿਨ ਹੈ। ਇਸ ਦਿਨ ਬੁਧ ਗ੍ਰਹਿ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦਾ ਨਿਯਮ ਹੈ। ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਉਹ ਪ੍ਰਸੰਨ ਹੁੰਦੇ ਹਨ ਅਤੇ ਸ਼ਰਧਾਲੂਆਂ ਨੂੰ ਮਨਚਾਹੇ ਵਰਦਾਨ ਪ੍ਰਦਾਨ ਕਰਦੇ ਹਨ। ਪਰ ਅਸੀਂ ਅਣਜਾਣੇ ਵਿਚ ਇਸ ਦਿਨ ਕੁਝ ਗਲਤੀਆਂ ਕਰ ਬੈਠਦੇ ਹਾਂ, ਜਿਸ ਕਾਰਨ ਸਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਦਿਨ ਵਿਅਕਤੀ ਨੂੰ ਭੁੱਲ ਕੇ ਵੀ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਇਸ ਕਾਰਨ ਪੂਰੇ ਪਰਿਵਾਰ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬੁੱਧਵਾਰ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ।

1. ਬੁੱਧਵਾਰ ਨੂੰ ਭੁੱਲ ਕੇ ਵੀ ਕਿਸੇ ਖੁਸਰੇ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਬੁੱਧਵਾਰ ਨੂੰ ਕੋਈ ਖੁਸਰਾ ਦੇਖਦੇ ਹੋ, ਤਾਂ ਤੁਹਾਨੂੰ ਮੇਕਅਪ ਆਦਿ ਦੀਆਂ ਚੀਜ਼ਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ।

2. ਇਸ ਤੋਂ ਇਲਾਵਾ ਇਸ ਦਿਨ ਕਿਸੇ ਵੀ ਲੜਕੀ ਜਾਂ ਔਰਤ ਦਾ ਅਪਮਾਨ ਨਾ ਕਰੋ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਿਨ ਲੜਕੀ ਨੂੰ ਭੋਜਨ ਖਿਲਾਉਣਾ ਵੀ ਤੁਹਾਨੂੰ ਸਹੀ ਫਲ ਦੇ ਸਕਦਾ ਹੈ।

3. ਕੁਝ ਲੋਕ ਪਾਨ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਬੁੱਧਵਾਰ ਨੂੰ ਪਾਨ ਨਾ ਖਾਓ, ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ ਅਤੇ ਤੁਹਾਡੀ ਆਰਥਿਕ ਹਾਲਤ ਖਰਾਬ ਹੋ ਸਕਦੀ ਹੈ।

4. ਬੁੱਧਵਾਰ ਨੂੰ ਨਵੇਂ ਜੁੱਤੇ ਅਤੇ ਕੱਪੜੇ ਨਹੀਂ ਖਰੀਦਣੇ ਚਾਹੀਦੇ ਜਾਂ ਨਵੇਂ ਕੱਪੜੇ ਨਹੀਂ ਪਾਉਣੇ ਚਾਹੀਦੇ, ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਬੁੱਧਵਾਰ ਨੂੰ ਨਵੇਂ ਕੱਪੜੇ ਪਹਿਨਣ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ।

5. ਬੁੱਧਵਾਰ ਨੂੰ ਵਾਲਾਂ ਨਾਲ ਜੁੜੀ ਕੋਈ ਵੀ ਚੀਜ਼ ਨਾ ਖਰੀਦੋ, ਦੰਦਾਂ ਦਾ ਬੁਰਸ਼ ਆਦਿ ਵੀ ਇਸ ਦਿਨ ਨਹੀਂ ਖਰੀਦਣਾ ਚਾਹੀਦਾ।

6. ਇਸ ਤੋਂ ਇਲਾਵਾ ਬੁੱਧਵਾਰ ਨੂੰ ਦੁੱਧ ਦੀ ਖੀਰ ਜਾਂ ਕੋਈ ਹੋਰ ਪਕਵਾਨ ਜਿਸ ਵਿਚ ਦੁੱਧ ਦੇ ਜਲਣ ਦੀ ਸੰਭਾਵਨਾ ਹੋਵੇ, ਉਸ ਨੂੰ ਨਹੀਂ ਬਣਾਉਣਾ ਚਾਹੀਦਾ।

7. ਬੁੱਧਵਾਰ ਨੂੰ ਕਿਸੇ ਨੂੰ ਵੀ ਪੈਸੇ ਉਧਾਰ ਨਾ ਦਿਓ। ਇਸ ਨਾਲ ਤੁਹਾਨੂੰ ਵਿੱਤੀ ਸਮੱਸਿਆਵਾਂ ਹੋ ਸਕਦੀਆਂ ਹਨ, ਅਤੇ ਤੁਹਾਡੀ ਵਿੱਤੀ ਹਾਲਤ ਵਿਗੜ ਸਕਦੀ ਹੈ।

Posted By: Ramanjit Kaur