ਪਵਨ ਤੇ੍ਹਨ, ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਕਾਰਨ ਨਾਨਕ ਨਾਮਲੇਵਾ ਸੰਗਤ ਵੱਡੀ ਗਿਣਤੀ ਵਿਚ ਡੇਰਾ ਬਾਬਾ ਨਾਨਕ ਪੁੱਜਣੀ ਸ਼ੁਰੂ ਹੋ ਗਈ ਹੈ।

ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ 8 ਤੋਂ 11 ਨਵੰਬਰ ਤਕ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮਾਂ, ਸਾਹਿਤ ਤੇ ਕਲਾ ਦੇ ਸੁਮੇਲ ਵਾਲੇ ਇਸ ਉਤਸਵ ਦਾ ਮਨੋਰਥ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਨਾਨਕ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਜਾਣੂ ਕਰਵਾਉਣਾ ਹੈ। ਇਸ ਉਤਸਵ ਤੋਂ ਪਹਿਲਾਂ ਪ੍ਰਰੀ ਫੈਸਟੀਵਲ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਆਨਲਾਈਨ ਯੁਵਾ ਉਤਸਵ ਵੀ ਸ਼ਾਮਲ ਹੈ।

ਇਨ੍ਹਾਂ ਪ੍ਰੋੋਗਰਾਮਾਂ ਵਿਚ ਸਬੰਧਤ ਭਗਤਾਂ ਦੀ ਬਾਣੀ ਦੇ ਸਥਾਨਕ ਅਤੇ ਗੁਰਮਤਿ ਪਰੰਪਰਾ ਵਿਚ ਗਾਇਨ ਤੋੋਂ ਇਲਾਵਾ ਵਿਚਾਰ ਗੋੋਸ਼ਟੀ ਹੋੋਵੇਗੀ ਜਿਸ ਵਿਚ ਵੱਖ-ਵੱਖ ਸੰਸਥਾਵਾਂ/ਯੂਨੀਵਰਸਿਟੀਆਂ ਵਿਚ ਸਬੰਧਤ ਭਗਤਾਂ 'ਤੇ ਕੰਮ ਕਰ ਰਹੇ ਖੋੋਜਾਰਥੀ/ਮਾਹਿਰ/ਅਧਿਆਪਕ ਆਪਣੇ ਵਿਚਾਰ ਪੇਸ਼ ਕਰਨਗੇ।

ਹੱਥ ਲਿਖਤਾਂ, ਪੁਸਤਕਾਂ, ਸੰਗੀਤ ਅਤੇ ਹੋੋਰ ਸਬੰਧਤ ਸਮੱਗਰੀ ਦੀ ਨੁਮਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਪ੍ਰਰੋਗਰਾਮ ਰਾਹੀਂ ਗੁਰੂ ਜੀ ਦੁਆਰਾ ਸ਼ੁਰੂ ਕੀਤੀ ਭਾਰਤ ਦੀਆਂ ਵੱਖ-ਵੱਖ ਗਿਆਨ ਪ੍ਰੰਪਰਾਵਾਂ ਵਿਚਕਾਰ ਸੰਵਾਦ ਦੀ ਪ੍ਰੰਪਰਾ ਨੂੰ ਮੁੜ ਤੋੋਂ ਸੁਰਜੀਤ ਕੀਤਾ ਜਾਵੇਗਾ। ਇਸ ਉਪਰੰਤ ਇਹ ਸੰਗੀਤ ਟੋਲੀਆਂ, ਵਿਦਵਾਨ, ਖੋੋਜਾਰਥੀ, ਕਵੀ ਚਿਤਰਕਾਰ, ਸਾਹਿਤਕਾਰ, ਸੰਗੀਤਕਾਰ, ਪੱਤਰਕਾਰ, ਵਿਦਿਆਰਥੀ ਅਤੇ ਭਾਰਤ ਦੀਆਂ ਵੱਖ-ਵੱਖ ਗਿਆਨ ਪ੍ਰੰਪਰਾਵਾਂ ਵਿੱਚ ਕੰਮ ਕਰਨ ਵਾਲੇ ਮਾਹਿਰ ਨੁਮਾਇਸ਼ ਸਮੱਗਰੀ ਸਮੇਤ ਸ਼ਬਦ ਸੰਗੀਤ ਅਤੇ ਗਿਆਨ ਦੇ ਇਸ ਮਹਾਂਕੁੰਭ ਵਿਚ ਸ਼ਾਮਲ ਹੋੋਣ ਲਈ ਸੰਵਾਦ ਯਾਤਰਾ ਦੇ ਰੂਪ ਵਿੱਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਣਗੇ।

ਭਗਤਾਂ ਦੇ ਡੇਰਿਆਂ ਤੋੋਂ ਆਉਣ ਵਾਲੀਆਂ ਇਨ੍ਹਾਂ ਯਾਤਰਾਵਾਂ ਨੂੰ ਇਸ ਤਰੀਕੇ ਨਾਲ ਸ਼ਡਿਊਲ ਕੀਤਾ ਜਾਵੇਗਾ ਕਿ ਕੀ ਉਹ 6 ਨਵੰਬਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਜਾਣ। ਉਤਸਵ ਮੌਕੇ ਡੇਰਾ ਬਾਬਾ ਨਾਨਕ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ। ਸ਼ਹਿਰ ਨੂੰ ਫਲਦਾਰ ਬੂਟਿਆਂ ਤੇ ਖੁਸ਼ਬੂ ਵਾਲੇ ਫੁੱਲਾਂ ਨਾਲ ਮਹਿਕਾਇਆ ਜਾ ਰਿਹਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਲੀਕੇ ਇਨ੍ਹਾਂ ਸਮਾਗਮਾਂ ਦੇ ਕੋਆਰੀਨੇਟਰ ਅਮਰਜੀਤ ਸਿੰਘ ਗਰੇਵਾਲ ਹਨ।

ਸੁਰਤਿ-ਸ਼ਬਦ ਨਗਰੀ

ਸ਼ਬਦ ਯਾਤਰਾ 'ਤੇ ਆਉਣ ਵਾਲੇ ਮਹਿਮਾਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਸੁਰਤਿ-ਸ਼ਬਦ ਨਗਰੀ ਦੇ ਰੂਪ ਵਿਚ ਪੰਦਰਾਂ ਭਗਤਾਂ ਦੇ ਨਾਮ ਉਪਰ 15 ਪੰਡਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਪੰਡਾਲਾਂ ਵਿਚ ਹੀ ਸਬੰਧਤ ਭਗਤਾਂ ਦੇ ਪ੍ਰੋੋਗਰਾਮ ਅਤੇ ਨੁਮਾਇਸ਼ਾਂ ਲੱਗਣਗੀਆਂ। ਸਬੰਧਤ ਭਗਤ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਤੋੋਂ ਇਲਾਵਾ ਉਨ੍ਹਾਂ ਦੇ ਇਲਾਕੇ ਦੀ ਹਸਤ ਕਲਾ ਵੀ ਪ੍ਰਦਰਸ਼ਨੀ ਦਾ ਹਿੱਸਾ ਹੋਵੇਗੀ।

ਸ਼ਿਲਾਲੇਖ

ਲਾਂਘੇ ਤੋੋਂ 21 ਬਾਣੀਕਾਰਾਂ (15 ਭਗਤਾਂ ਅਤੇ 6 ਗੁਰੂਆਂ) ਦੇ ਯੋੋਗਦਾਨ ਨੂੰ ਦਰਸਾਉਂਦੇ 21 ਖੂਬਸੂਰਤ ਸ਼ਿਲਾਲੇਖਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸ਼ਿਲਾਲੇਖ ਉਪਰ ਸਬੰਧਤ ਭਗਤ ਜੀ ਦੀ ਬਾਣੀ ਵਿਚੋੋਂ ਕੋੋਈ ਇਕ ਸ਼ਬਦ ਅਤੇ ਉਨ੍ਹਾਂ ਦੇ ਜੀਵਨ ਅਤੇ ਯੋੋਗਦਾਨ ਬਾਰੇ ਸੰਖੇਪ ਜਾਣਕਾਰੀ ਤੋੋਂ ਇਲਾਵਾ ਨਾਮਵਰ ਚਿੱਤਰਕਾਰ ਦੁਆਰਾ ਤਿਆਰ ਕੀਤਾ ਸਕੈਚ ਵੀ ਖੁਣਿਆ ਜਾਵੇਗਾ। ਸ਼ਿਲਾਲੇਖ ਦੇ ਸਾਹਮਣੇ ਵਾਲੇ ਪੱਥਰ ਉਪਰ ਗੁਰਮੁਖੀ ਲਿਪੀ ਹੋੋਵੇਗੀ ਜਦਕਿ ਪਾਸਿਆਂ ਉਪਰ ਦੇਵਨਾਗਰੀ (ਹਿੰਦੀ) ਲਿੱਪੀ ਅਤੇ ਅੰਗਰੇਜ਼ੀ ਅਨੁਵਾਦ ਹੋਵੇਗਾ।

ਥਾਨ ਸੁਹਾਵਾ

ਗੁਰੂ ਨਾਨਕ ਦੀ ਸਮੁੱਚੀ ਬਾਣੀ ਦੇ ਇਸ ਮਿਊਜ਼ੀਅਮ ਨੂੰ ਖੂਬਸੂਰਤ ਬਗੀਚੀ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ। ਨਾਨਕ ਬਾਣੀ ਵਿਚ ਆਉਣ ਵਾਲੇ ਰੁੱਖਾਂ ਦੀ ਪਲਾਂਟੇਸ਼ਨ ਤੋੋਂ ਇਲਾਵਾ ਹਰ ਰਾਗ ਲਈ ਇਕ ਵੱਖਰੀ ਸਪੇਸ ਕਰੀਏਟ ਕੀਤੀ ਜਾਵੇਗੀ, ਜਿੱਥੇ ਉਸ ਰਾਗ ਵਿਚ ਗੁਰੂ ਨਾਨਕ ਦਾ ਕੋੋਈ ਸ਼ਬਦ ਉਕਰਿਆ ਹੋਵੇਗਾ।

ਹੈਡ ਫੋੋਨ ਲਈ ਸੌਕਿਟ ਹੋਵੇਗੀ ਅਤੇ ਨਾਲ ਹੀ ਬੈਠਣ ਜਾਂ ਸਮਾਧੀ ਲਾ ਕੇ ਉਸ ਰਾਗ ਦੇ ਸ਼ਬਦਾਂ ਨੂੰ ਸੁਣਨ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ। ਇਸ ਬਗੀਚੀ ਵਿਚ ਭਾਈ ਮਰਦਾਨੇ ਦੇ ਨਾਮ ਉਪਰ ਸਾਜ਼ਾਂ ਦੀ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਰਿਕਾਰਡਿੰਗ ਸਟੂਡੀਓ ਵੀ ਬਣਾਏ ਜਾਣਗੇ।

ਗੁਰਬਾਣੀ ਗਾਇਨ

ਮੁੱਖ ਪੰਡਾਲ ਵਿਚ ਹੋਣ ਵਾਲੇ ਇਨ੍ਹਾਂ ਪ੍ਰੋੋਗਰਾਮਾਂ ਵਿਚ ਆਸਾ ਦੀ ਵਾਰ, ਕਥਾ/ ਗੁਰਮਤਿ ਵਿਚਾਰ, ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਕਵੀਸ਼ਰੀ ਪ੍ਰਮੁੱਖ ਹੋੋਣਗੇ। 9 ਨਵੰਬਰ ਦਾ ਦਿਨ ਰਾਗ ਦਰਬਾਰ ਲਈ ਰੱਖਿਆ ਗਿਆ ਹੈ ਜਿਸ ਵਿਚ ਬਹੁਤ ਹੀ ਪ੍ਰਸਿੱਧ ਰਾਗੀ ਜਥੇ ਗੁਰੂ ਨਾਨਕ ਬਾਣੀ ਦਾ 19 ਨਿਰਧਾਰਿਤ ਰਾਗਾਂ ਵਿਚ ਕੀਰਤਨ ਕਰਨਗੇ।

ਸ਼ਬਦ ਸੱਚੀ ਟਕਸਾਲ, ਗੁਰੂ ਨਾਨਕ ਲਿਟਰੇਚਰ ਫੈਸਟੀਵਲ

ਸਮਾਨੰਤਰ ਸੈਸ਼ਨਾਂ ਵਿਚ ਤਿੰਨ ਦਿਨਾਂ ਲਈ ਗੁਰੂ ਜੀ ਦੀ ਵਿਲੱਖਣਤਾ, ਗੁਰੂ ਸਾਹਿਬ ਦੀ ਮਾਨਵ ਜਾਤੀ ਨੂੰ ਦੇਣ, ਵਰਤਮਾਨ ਪ੍ਰਰਾਸੰਗਿਕਤਾ, ਦਲਿਤ ਸਰੋੋਕਾਰ, ਨਾਰੀ ਸਰੋੋਕਾਰ, ਸੰਵਾਦ ਦੀ ਪਰੰਪਰਾ, ਮਲਟੀਕਲਚਰਲਿਜ਼ਮ, ਪੋਸਟ ਮਲਟੀਕਲਚਰਲਿਜ਼ਮ, ਨੈਤਿਕਤਾ, ਸੋੋਸ਼ਲ, ਇੰਜੀਨੀਅਰਿੰਗ, ਕਿਰਤ ਆਦਿ ਬਾਰੇ ਕੌਮਾਂਤਰੀ ਪੱਧਰੀ ਦੀਆਂ ਵਿਚਾਰ ਗੋੋਸ਼ਟੀਆਂ ਕਰਵਾਈਆਂ ਜਾਣਗੀਆਂ। ਗੁਰੂ ਨਾਨਕ ਲਿਟਰੇਚਰ ਫੈਸਟੀਵਲ ਲਈ ਵੱਖਰੇ ਪੰਡਾਲ ਦਾ ਨਿਰਮਾਣ ਕੀਤਾ ਜਾਵੇਗਾ। ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਜਿਵੇਂ ਕਿ ਜਪੁਜੀ, ਆਸਾ ਦੀ ਵਾਰ, ਸਿੱਧ ਗੋੋਸ਼ਟਿ, ਮਾਰੂ ਸੋੋਹਿਲੇ, ਦੱਖਣੀ ਓਅੰਕਾਰ, ਬਾਬਰਬਾਣੀ ਆਦਿ ਬਾਰੇ ਵੱਖਰੇ ਤੌੌਰ 'ਤੇ ਸੰਵਾਦ ਰਚਾਏ ਜਾਣਗੇ।

ਏਜੰਡਾ 2069; ਡੇਰਾ ਬਾਬਾ ਨਾਨਕ ਕੌਨਕਲੇਵ

ਗੁਰੂ ਨਾਨਕ ਲਿਟਰੇਚਰ ਫੈਸਟੀਵਲ ਦੇ ਅੰਗ ਵਜੋਂ ਹੀ ਇਕ ਵੱਖਰੇ ਪੰਡਾਲ ਵਿਚ ਵਾਤਾਵਰਨ, ਕਿਰਤ, ਬਰਾਬਰੀ ਅਤੇ ਨੈਤਿਕਤਾ ਦੇ ਮਸਲਿਆਂ ਜੋ ਗੁਰੂ ਨਾਨਕ ਬਾਣੀ ਦੇ ਮੁੱਖ ਸਰੋਕਾਰ ਹਨ, ਉੱਪਰ ਵੱਖਰੇ ਤੌਰ 'ਤੇ ਪੈਨਲ ਚਰਚਾ ਕਰਕੇ ਆਉਣ ਵਾਲੇ 50 ਸਾਲਾਂ ਦਾ ਰੋਡ ਮੈਪ ਤਿਆਰ ਕਰਨ ਲਈ ਰਾਹ ਤਿਆਰ ਕੀਤਾ ਜਾਵੇਗਾ।

ਕਵੀ ਦਰਬਾਰ

ਇਕ ਵੱਖਰੇ ਪੰਡਾਲ ਵਿਚ ਕੁੱਲ ਹਿੰਦ ਕਵੀ ਦਰਬਾਰ ਕਰਵਾਇਆ ਜਾਵੇਗਾ ਜਿੱਥੇ ਵੱਖ-ਵੱਖ ਭਾਸ਼ਾਵਾਂ ਦੇ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਦੂਸਰੀਆਂ ਭਾਸ਼ਾਵਾਂ ਦੇ ਕਵੀ ਜਿੱਥੇ ਆਪੋ-ਆਪਣੀ ਜ਼ੁਬਾਨ ਵਿਚ ਕਵਿਤਾ ਪੜ੍ਹਨਗੇ, ਉਥੇ ਪੰਜਾਬੀ ਕਵੀ ਉਸ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰਨਗੇ।

ਗੁਰੂ ਨਾਨਕ ਕਲਾ ਫੈਸਟੀਵਲ

ਇਸ ਪੰਡਾਲ ਵਿਚ ਚਿੱਤਰਕਾਰ ਗੁਰੂ ਨਾਨਕ, ਗੁਰੂ ਨਾਨਕ ਬਾਣੀ, ਜਨਮਸਾਖੀਆਂ ਅਤੇ ਗੁਰੂ ਨਾਨਕ ਸਰੋਕਾਰਾਂ ਦੀ ਮੌਕੇ 'ਤੇ ਚਿੱਤਰਕਾਰੀ ਕਰਨਗੇ। ਕਲਾ ਅਤੇ ਕਲਾਕਾਰਾਂ ਬਾਰੇ ਵਿਚਾਰ ਗੋਸ਼ਟੀਆਂ ਅਤੇ ਕਲਾ ਪ੍ਰਦਰਸ਼ਨੀਆਂ ਵੀ ਚੱਲਣਗੀਆਂ। ਹੌਲੀ-ਹੌਲੀ ਇਹ ਸਿੱਖ ਵਿਜ਼ੂਅਲ ਆਰਟ ਦਾ ਮਿਊਜ਼ੀਅਮ ਬਣ ਜਾਵੇਗਾ।

ਲਘੂ ਫਿਲਮ ਫੈਸਟੀਵਲ

ਗੁਰੂ ਨਾਨਕ, ਗੁਰੂ ਨਾਨਕ ਬਾਣੀ ਜਾਂ ਗੁਰੂ ਨਾਨਕ ਦੇ ਸਰੋਕਾਰਾਂ ਬਾਰੇ ਬਣਨ ਵਾਲੀਆਂ ਲਘੂ ਫਿਲਮਾਂ ਦਾ ਮੁਕਾਬਲਾ ਕਰਕੇ ਚੋਣਵੀਆਂ ਫਿਲਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਫਿਲਮਾਂ ਗੁਰੂ ਨਾਨਕ ਫਿਲਮ ਲਾਇਬਰੇਰੀ ਦੀ ਸ਼ਾਨ ਬਣਨਗੀਆਂ।

ਥੀਏਟਰ ਫੈਸਟੀਵਲ

ਫਿਲਮ ਫੈਸਟੀਵਲ ਦੀ ਤਰਜ਼ 'ਤੇ ਗੁਰੂ ਨਾਨਕ ਥੀਏਟਰ ਫੈਸਟੀਵਲ ਵੀ ਕਰਵਾਇਆ ਜਾਵੇਗਾ।

ਪੁਰਾਤਨ ਤੇ ਦੁਰਲੱਭ ਪਾਵਨ ਸਰੂਪਾਂ ਦੇ ਦਰਸ਼ਨ

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ 'ਤੇ ਲਿਆਂਦੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪੁਰਾਤਨ ਤੇ ਦੁਰਲੱਭ ਹੱਥ ਲਿਖਤ 16 ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤੇ ਜਾਣਗੇ।

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤਕ ਮਾਰਚ

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤਕ ਲੇਖਕਾਂ, ਵਿਦਵਾਨਾਂ, ਪੱਤਰਕਾਰਾਂ, ਇਤਿਹਾਸਕਾਰਾਂ, ਕਲਾਕਾਰਾਂ, ਸੰਗੀਤਕਾਰਾਂ, ਫਿਲਮਕਾਰਾਂ, ਅਤੇ ਹੋਰ ਪਤਵੰਤਿਆਂ ਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰੰਗ ਬਿਰੰਗੀਆਂ ਪੁਸ਼ਾਕਾਂ ਵਾਲੀਆਂ ਟੋਲੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਪੇਸ਼ਕਾਰੀਆਂ ਦੀ ਮਾਰਚ ਕਰਵਾਈ ਜਾਵੇਗੀ।

ਇਸ ਪੇਸ਼ਕਾਰੀ ਵਿੱਚ ਕਰੀਬ 100 ਕਲਾਕਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਨੂੰ ਝਾਕੀਆਂ ਰਾਹੀਂ ਪ੍ਰਗਟ ਕਰਦੇ ਹੋਏ ਨਾਲ-ਨਾਲ ਚੱਲਣਗੇ। ਇਸ ਵਿਚ ਰਬਾਬੀਆਂ, ਜੋਗੀਆਂ, ਸਿੱਧਾਂ ਨਾਥਾਂ ਆਦਿ ਵੀ ਚੱਲਣਗੇ। 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦੇ ਫਲਸਫ਼ੇ ਨੂੰ ਪੇਸ਼ ਕੀਤਾ ਜਾਵੇਗਾ।