ਜੇਐੱਨਐੱਨ, ਅੰਮਿ੍ਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਸਜਾਇਆ ਗਿਆ ਹੈ। ਹਵਾਈ ਅੱਡੇ ਦੇ ਕੰਪਲੈਕਸ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ 2 ਮਾਡਲ ਲਾਏ ਗਏ ਹਨ। ਉਥੇ ਹਵਾਈ ਅੱਡੇ ਅੰਦਰ ਤੇ ਬਾਹਰ ਵੱਖ-ਵੱਖ ਜਗ੍ਹਾ 'ਤੇ ਲਾਈਟਿੰਗ ਕੀਤੀ ਗਈ ਹੈ। ਹਵਾਈ ਅੱਡੇ ਪਹੁੰਚਣ ਵਾਲੇ ਸੈਲਾਨੀਆਂ ਲਈ ਕੌਫੀ ਤੇ ਨਾਸ਼ਤੇ ਦਾ ਲੰਗਰ ਲਾਇਆ ਗਿਆ ਹੈ।

ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਡਾਇਰੈਕਟਰ ਮਨੋਜ ਚੰਸੋਰੀਆ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇਹ ਪ੍ਰਬੰਧ ਕੀਤੇ ਗਏ ਹਨ, ਜੋ ਅਗਲੇ ਕੁਝ ਦਿਨਾਂ ਤਕ ਜਾਰੀ ਰਹਿਣਗੇ। ਡਿਪਾਰਚਰ ਇਲਾਕੇ 'ਚ ਫੁੱਲਾਂ ਨਾਲ 'ਏਕ ਓਂਕਾਰ' ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ ਨੂੰ ਸਕੂਲਾਂ ਦੇ ਬੱਚੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਤੀ ਜੀਵਨੀ 'ਤੇ ਸਕਿੱਟ ਡਿਪਾਰਚਰ ਤੇ ਅਰਾਈਵਲ ਇਲਾਕੇ 'ਚ ਪੇਸ਼ ਕਰਨਗੇ।