ਰਵੀ ਖਹਿਰਾ, ਖਡੂਰ ਸਾਹਿਬ : ਪਿੰਡ ਰਾਮਪੁਰ ਭੂਤਵਿੰਡ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੋਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਸ਼ਾਲਦੀਪ ਸਿੰਘ ਕਰੀਬ 18 ਸਾਲ ਪੁੱਤਰ ਬਲਜਿੰਦਰ ਸਿੰਘ ਆਪਣੇ ਖੇਤਾਂ ਵਿੱਚ ਲਾਈ ਸਬਜ਼ੀ ਤੋੜ ਰਿਹਾ ਸੀ ਤਾਂ ਉੱਪਰੋਂ ਲੰਘਦੀ ਅਰਬਨ ਬਿਜਲੀ ਦੀ ਤਾਰ ਟੁੱਟ ਕੇ ਵਿਸ਼ਾਲਦੀਪ 'ਤੇ ਡਿੱਗ ਗਈ ਜਿਸ ਕਾਰਨ ਉਸਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ।

ਪਰਿਵਾਰ ਨੇ ਉਸ ਨੂੰ ਤੁਰੰਤ ਕਸਬਾ ਜੰਡਿਆਲਾ ਗੁਰੂ ਵਿਖੇ ਹਸਪਤਾਲ ਵਿਖੇ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਅਤੇ ਬਾਰਵੀ ਕਲਾਸ ਪਾਸ ਕਰਕੇ ਆਈਲੈਟਸ ਦਾ ਟੈਸਟ ਵੀ ਪਾਸ ਕਰ ਚੁੱਕਾ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Posted By: Jagjit Singh