ਰਾਜਨ ਚੋਪੜਾ, ਭਿੱਖੀਵਿੰਡ :

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਅਤੇ ਯੂਥ ਫਰੈਂਡਜ਼ ਕਲੱਬ ਭਿੱਖੀਵਿੰਡ ਵੱਲੋਂ ਯੋਗ ਆਸਨ ਅਤੇ ਪ੍ਰਰਾਣਯਾਮ ਕਰਵਾਇਆ ਗਿਆ। ਅਧਿਆਪਕ ਸ਼ਾਂਤੀ ਪ੍ਰਸਾਦ ਨੇ ਅੱਠਵੇਂ ਅੰਤਰਰਾਸ਼ਟਰੀ ਯੋਗਾ ਕੈਂਪ ਦੌਰਾਨ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹੁਵਿੰਡ ਦੇ ਕੈਂਬਰਿਜ ਸਕੂਲ ਵਿਖੇ ਰੋਜ਼ਾਨਾ ਯੋਗਾ ਕੈਂਪ ਲਾ ਕੇ ਯੋਗਾ ਅਭਿਆਸ ਕੀਤਾ ਜਾ ਰਿਹਾ ਹੈ।

ਉਨਾਂ੍ਹ ਦੱਸਿਆ ਕਿ ਯੋਗ ਅਭਿਆਸ ਨਾਲ ਸਰੀਰ ਦੀ ਲੱਚਕਤਾ ਬਣਾਈ ਰੱਖਣ, ਮਾਸਪੇਸ਼ੀਆਂ ਹੱਡੀਆਂ ਦੀ ਮਜ਼ਬੂਤੀ, ਰੀੜ੍ਹ ਦੀ ਹੱਡੀ ਦੀ ਸੁਰੱਖਿਆ, ਖੂਨ ਪ੍ਰਵਾਹ ਵਿਚ ਵਾਧਾ ਕਰਨਾ, ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ, ਦਿਲ ਦੀ ਧੜਕਣ ਵਿਚ ਸੁਧਾਰ ਤੇ ਬਲੱਡ ਪ੍ਰਰੈਸ਼ਰ ਨੂੰ ਠੀਕ ਰੱਖਣ ਤੋਂ ਇਲਾਵਾ ਸਿਹਤ ਸਬੰਧੀ ਹੋਰ ਕਈ ਲਾਭ ਪ੍ਰਰਾਪਤ ਹੁੰਦੇ ਹਨ।

ਇਸ ਦੌਰਾਨ ਉਨਾਂ੍ਹ ਕਿਹਾ ਕਿ ਸਰੀਰਕ ਤੇ ਮਾਨਸਿਕ ਮਜ਼ਬੂਤੀ ਲਈ ਯੋਗ ਬਹੁਤ ਜ਼ਰੂਰੀ ਹੈ ਤੇ ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਮੌਕੇ ਯੋਗ ਮਾਹਿਰ ਵਿਪੱਖ ਕੁਮਾਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਮੋਟਾਪਾ, ਸ਼ੂਗਰ, ਗਠੀਆ, ਕਈ ਤਰਾਂ੍ਹ ਦੇ ਦਰਦ, ਬਲੱਡ ਪ੍ਰਰੈਸ਼ਰ ਅਤੇ ਮਾਨਸਿਕ ਤਣਾਅ ਆਦਿ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਉਨਾਂ੍ਹ ਕਿਹਾ ਕਿ ਰੋਜ਼ਾਨਾ ਸਵੇਰੇ ਯੋਗ ਆਸਨ ਕਰਨ ਨਾਲ ਸਾਰਾ ਦਿਨ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਲਈ ਹਰ ਉਮਰ ਦੇ ਵਿਅਕਤੀ ਨੂੰ ਯੋਗਾ ਕਰਨਾ ਚਾਹੀਦਾ ਹੈ, ਤਾਂ ਜੋ ਉਹ ਭਵਿੱਖ ਵਿਚ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ ਅਤੇ ਯੋਗ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।

ਇਸ ਮੌਕੇ ਬੀਜੇਪੀ ਆਗੂ ਪ੍ਰਧਾਨ ਸਦਾਨੰਦ ਚੋਪੜਾ, ਸਤੀਸ਼ ਕੁਮਾਰ ਕੋਛੜ, ਹਰਬੰਸ ਧਵਨ, ਬੱਬੂ ਕੱਕੜ, ਸੁਖਦੇਵ ਅਰੋੜਾ ਸੋਖੀ, ਬਲਜੀਤ ਕੁਮਾਰ ਚੋਪੜਾ, ਹਰੀਪ੍ਰਕਾਸ਼ ਕੱਕੜ, ਗੋਲਡੀ ਬੇਦੀ, ਗੁਰਸੇਵਕ ਸਿੰਘ ਸੋਨੀ, ਸੇਠੀ ਚੱਢਾ, ਵਿੱਕੀ ਧਵਨ, ਅਸ਼ਵਨੀ ਮਲਹੋਤਰਾ, ਅਮਰਜੀਤ ਸਿੰਘ ਬਾਊ, ਸੁਰਿੰਦਰ ਕੁਮਾਰ ਮਲਹੋਤਰਾ, ਮੰਗਤ ਰਾਮ ਸੋਧੀਂ, ਡਾ. ਗੁਰਮੇਜ ਸਿੰਘ ਵੀਰਮ, ਹਰਜਿੰਦਰ ਸਿੰਘ, ਦੀਪਕ ਸ਼ਰਮਾ, ਮਦਨ ਮੋਹਨ ਮੌਂਗਾ, ਨਰਿੰਦਰ ਸਿੰਘ ਢੱਲਾ, ਭਾਰਤ ਭੂਸਣ ਲਾਡੂ, ਯੋਗਾ ਅਧਿਆਪਕ ਸੁਭਾਸ਼ ਮਾੜੀਮੇਘਾ ਤੇ ਅਸ਼ਵਨੀ ਸਹਿਗਲ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਯੋਗ ਦਿਵਸ ਮੌਕੇ ਸ਼ਮੂਲੀਅਤ ਕੀਤੀ।