v> ਸਟਾਫ ਰਿਪੋਰਟਰ, ਤਰਨਤਾਰਨ : ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਪਿੰਡ ਬਾਸਰਕੇ ਦੀ ਰਹਿਣ ਵਾਲੀ ਮਹਿਲਾ ਜਿਸਦੀ ਡਲਿਵਰੀ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਚ ਹੋਈ ਸੀ ਦੀ ਦੂਸਰੀ ਰਿਪੋਰਟ ਨੈਗੇਟਿਵ ਆ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨਤਾਰਨ ਦੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੰਵਲਜੀਤ ਕੌਰ ਨਾਮਕ ਉਕਤ ਮਹਿਲਾ ਜਿਸਦੀ ਰਿਪੋਰਟ ਸੁਰਸਿੰਘ ਦੇ ਪੰਜ ਲੋਕ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ ਨਾਲ ਆਈ ਸੀ ਅਤੇ ਉਹ ਰਿਪੋਰਟ ਉਸ ਸਮੇਂ ਪਾਜ਼ੇਟਿਵ ਪਾਈ ਗਈ ਸੀ। ਜਦੋਂਕਿ ਉਕਤ ਮਹਿਲਾ ਦੇ ਸੈਂਪਲ ਜਾਂਚ ਦੇ ਲਈ ਦੁਬਾਰਾ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੇ ਗਏ ਸਨ ਜਿਸਦੀ ਰਿਪੋਰਟ ਵੀਰਵਾਰ ਨੂੰ ਨੈਗੇਟਿਵ ਆ ਗਈ ਹੈ।

Posted By: Jagjit Singh