v> ਪ੍ਰਤਾਪ ਸਿੰਘ, ਤਰਨਤਾਰਨ : ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਵਿਆਹੁਤਾ ਨੂੰ ਤੰਗ ਪਰੇਸ਼ਾਨ ਕਰ ਕੇ ਘਰੋਂ ਬੇਦਖ਼ਲ ਕਰਨ ਤੇ ਗਹਿਣੇ ਹੜੱਪਣ ਦੇ ਕਥਿਤ ਦੋਸ਼ 'ਚ ਸਹੁਰੇ ਪਰਿਵਾਰ ਦੇ ਛੇ ਮੈਂਬਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਨਵਦੀਪ ਕੌਰ ਪੁੱਤਰੀ ਬਲਜੀਤ ਸਿੰਘ ਵਾਸੀ ਚੱਕ ਮਹਿਰ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦਾ ਵਿਆਹ ਅਵਨੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੱਤੂ ਨੰਗਲ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਸਦਾ ਪਤੀ ਅਵਨੀਤ ਸਿੰਘ, ਜੇਠ ਗੁਰਪਾਲ ਸਿੰਘ, ਜੇਠਾਣੀ ਰੋਬਨਪ੍ਰੀਤ ਕੌਰ, ਸਹੁਰਾ ਨਰਿੰਦਰ ਸਿੰਘ, ਸੱਸ ਨਰਿੰਦਰ ਕੌਰ ਵਾਸੀ ਸੱਤੂ ਨੰਗਲ ਅਤੇ ਬਲਜਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਨੰਗਲੀ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ। ਬਾਅਦ ਵਿਚ ਉਕਤ ਲੋਕਾਂ ਨੇ ਉਸ ਨੂੰ ਘਰੋਂ ਬੇਦਖਲ ਕਰ ਦਿੱਤਾ ਅਤੇ ਉਸਦੇ ਗਹਿਣੇ ਵੀ ਹੜੱਪ ਲਏ। ਜਾਂਚ ਅਧਿਕਾਰੀ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Posted By: Susheel Khanna