ਪੱਤਰ ਪ੍ਰੇਰਕ, ਤਰਨਤਾਰਨ : ਅੰਮਿ੍ਰਤਸਰ ਵਿਖੇ ਸਿਲਾਈ ਸਿੱਖਣ ਲਈ ਜਾਂਦੀ ਤਰਨਤਾਰਨ ਜ਼ਿਲ੍ਹੇ ਦੀ ਨਾਬਾਲਿਗ ਲੜਕੀ ਨੂੰ ਅੰਮਿ੍ਰਤਸਰ ਦੇ ਹੋਟਲ ਵਿਚ ਲਿਜਾ ਕੇ ਸਰੀਰਕ ਸਬੰਧ ਬਣਾਉਣ ਅਤੇ ਫਿਰ ਇਕੱਲੀ ਛੱਡ ਕੇ ਭੱਜ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਲੜਕੀ ਦੇ ਪਿੰਡ ਦੀ ਹੀ ਇਕ ਮੁੰਡੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਉਸਦੀ ਹਾਲੇ ਤਕ ਗਿ੍ਰਫਤਾਰੀ ਨਹੀਂ ਹੋ ਸਕੀ।

17 ਸਾਲਾਂ ਦੀ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੰਮਿ੍ਰਤਸਰ ਸਿਲਾਈ ਸਿੱਖਣ ਲਈ ਜਾਂਦੀ ਸੀ। ਪਿੰਡ ਤੋਂ ਬੱਸ ਰਾਹੀਂ ਉਹ ਜੰਡਿਆਲਾ ਗੁਰੂ ਪਹੁੰਚੀ ਜਿਥੋਂ ਉਸਨੇ ਅੰਮਿ੍ਰਤਸਰ ਜਾਣਾ ਸੀ। ਸਵੇਰੇ ਕਰੀਬ 11 ਵਜੇ ਉਸਦੇ ਦੇ ਪਿੰਡ ਦਾ ਮੁੰਡਾ ਅੰਮਿ੍ਰਤਪਾਲ ਸਿੰਘ ਡਰਾ ਧਮਕਾ ਕੇ ਆਪਣੇ ਨਾਲ ਅੰਮਿ੍ਰਤਸਰ ਲੈ ਗਿਆ। ਜਿਥੇ ਉਹ ਹੋਟਲ ਦੇ ਕਮਰੇ ਵਿਚ ਠਹਿਰੇ ਅਤੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਅੰਮਿ੍ਰਤਪਾਲ ਸਿੰਘ ਉਸ ਨੂੰ ਇਕੱਲੀ ਛੱਡ ਕੇ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਨਾਮਜਦ ਕਰ ਲਿਆ ਗਿਆ ਹੈ। ਜਦੋਂਕਿ ਮਾਮਲਾ ਅੰਮਿ੍ਰਤਸਰ ਦਿਹਾਤੀ ਖੇਤਰ ਨਾਲ ਜੁੜਿਆ ਹੋਣ ਕਰਕੇ ਅਗਲੀ ਤਫਤੀਸ਼ ਲਈ ਕੇਸ ਥਾਣਾ ਜੰਡਿਆਲਾ ਗੁਰੂ ਨੂੰ ਭੇਜ ਦਿੱਤਾ ਗਿਆ ਹੈ।

Posted By: Tejinder Thind