ਬੱਲੂ ਮਹਿਤਾ, ਪੱਟੀ

ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਕੈਬਰਿਜ ਇੰਟਰਨੈਸ਼ਨਲ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਾਗਾ ਬਾਰਡਰ 'ਤੇ ਲਿਜਾ ਕੇ ਦੇਸ਼ ਦੇ ਸੰਘਰਸ਼ ਵਿਚ ਕੁਰਬਾਨੀ ਦੇਣ ਵਾਲੇ ਦੇਸ਼ ਭਗਤਾਂ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਵੱਲੋਂ ਆਪਣੇ ਦੇਸ਼ ਭਗਤੀ ਦੇ ਭਾਵਾ ਨੂੰ 'ਇੰਡੀਆ ਵਾਲੇ' ਦੇਸ਼ ਭਗਤੀ ਗੀਤ 'ਤੇ ਫੌਜੀ ਡਰੈਸ 'ਚ ਡਾਂਸ ਤੇ ਤਿਰੰਗਾ ਡਰੈੱਸ 'ਚ ਪੀਰਾਮਿਡ ਬੜੇ ਉਤਸ਼ਾਹ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੂੰ ਵਾਗਾ ਬਾਰਡਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਵਾਗਾ ਬਾਰਡਰ ਵਿਖੇ ਤਾਇਨਾਤ ਅਫ਼ਸਰਾਂ ਨਾਲ ਵਿਦਿਆਰਥੀਆਂ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਪਿੰ੍ਸੀਪਲ ਪਰਵੀਨ ਸ਼ਰਮਾ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਨਾਲ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਕਾਫ਼ੀ ਪੇ੍ਰਰਣਾ ਤੇ ਉਤਸ਼ਾਹ ਮਿਲਿਆ। ਬੱਚਿਆਂ ਨੂੰ ਦੇਸ਼ ਭਗਤੀ ਅਤੇ ਕੁਰਬਾਨੀ ਦੇ ਗੁਣਾਂ ਬਾਰੇ ਸਿੱਖਿਆ ਦਿੱਤੀ ਗਈ।

ਇਸ ਮੌਕੇ ਸਕੂਲ ਪਿੰ੍ਸੀਪਲ ਪਰਵੀਨ ਸ਼ਰਮਾ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨਾਲ ਵਾਗਾ ਬਾਰਡਰ 'ਤੇ ਪਹੁੰਚੇ। ਇਸ ਸਮੇ ਪਿੰ੍ਸੀਪਲ ਵੱਲੋਂ ਡਾਂਸ ਟੀਚਰ ਸ਼ਿਵ ਕੁਮਾਰ ਤੇ ਵਿੰਗ ਇੰਚਾਰਜ ਨੀਤਨ ਵਰਮਾ, ਸੁਰਿੰਦਰਪਾਲ ਸਿੰਘ, ਜਤਿੰਦਰ ਸਿੰਘ, ਸਿਮਰਨਜੀਤ ਕੌਰ, ਗੁਰਪ੍ਰਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਜਿਨਾਂ੍ਹ ਦੀ ਮਿਹਨਤ ਤੇ ਪੇ੍ਰਰਣਾ ਸਦਕਾ ਇਸ ਦਿਵਸ ਦਾ ਆਨੰਦ ਮਾਣ ਸਕੇ।