ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਕਰਫਿਊ ਦੀ ਉਲੰਘਣਾ ਕਰਦਿਆਂ ਮਨਮਰਜੀ ਕਰਨ ਵਾਲੇ ਤਿੰਨ ਦਰਜਨ ਲੋਕਾਂ ਦੇ ਖਿਲਾਫ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕਰ ਕੇ ਪੁਲਿਸ ਨੇ ਸਖਤ ਰਵੱਈਆ ਦਿਖਾਇਆ ਹੈ। ਹਾਲਾਂਕਿ ਇਸ ਦੌਰਾਨ ਜ਼ਿਲ੍ਹੇ ਦੇ ਐੱਸਐੱਸਪੀ ਧਰੁਵ ਦਹੀਆ ਸਮੇਤ ਵੱਖ ਵੱਖ ਅਧਿਕਾਰੀਆਂ ਨੇ ਆਪੋ ਆਪਣੇ ਇਲਾਕਿਆਂ 'ਚ ਮਾਰਚ ਕਰਕੇ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।

ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਬਲਕਾਰ ਸਿੰਘ ਉਰਫ ਗੋਲਡੀ ਵਾਸੀ ਨੌਰੰਗਾਬਾਦ, ਨਿੰਦਰ ਸਿੰਘ ਵਾਸੀ ਮਿਆਣੀ, ਸਤਪਾਲ ਸਿੰਘ, ਬਲਕਾਰ ਸਿੰਘ ਵਾਸੀ ਜਮਸਤਪੁਰ, ਥਾਣਾ ਖਾਲੜਾ ਦੀ ਪੁਲਿਸ ਨੇ ਗੁਰਜੀਤ ਸਿੰਘ ਵਾਸੀ ਮਾੜੀਮੇਘਾ, ਥਾਣਾ ਭਿੱਖੀਵਿੰਡ ਵਿਖੇ ਕੁਲਵਿੰਦਰ ਸਿੰਘ ਵਾਸੀ ਸਾਧਰਾ, ਦਿਲਬਾਗ ਸਿੰਘ ਵਾਸੀ ਕਾਲੇ, ਥਾਣਾ ਸਰਹਾਲੀ ਵਿਖੇ ਹਰਭਜਨ ਸਿੰਘ, ਕੰਵਲਜੀਤ ਸਿੰਘ, ਭਜਨ ਸਿੰਘ ਵਾਸੀ ਖੇਡਾ, ਹਰਦੀਪ ਸਿੰਘ ਉਰਫ ਘੁੱਦੂ ਵਾਸੀ ਸ਼ਾਹਬਾਜਪੁਰ, ਥਾਣਾ ਵੈਰੋਂਵਾਲ ਵਿਖੇ ਕਸ਼ਮੀਰ ਸਿੰਘ ਵਾਸੀ ਏਕਲਗੱਡਾ, ਹਰਪ੍ਰੀਤ ਸਿੰਘ ਉਰਫ ਹੈਪੀ, ਜਰਮਨਜੀਤ ਸਿੰਘ ਵਾਸੀ ਮੀਆਂਵਿੰਡ, ਬਲਰਾਜ ਸਿੰਘ ਵਾਸੀ ਭੂਤਵਿੰਡ, ਅਮਨਦੀਪ ਸਿੰਘ, ਅਮਰੀਕ ਸਿੰਘ ਵਾਸੀ ਨਾਗੋਕੇ, ਥਾਣਾ ਵਲਟੋਹਾ ਵਿਖੇ ਗੁਲਾਬ ਸਿੰਘ ਵਾਸੀ ਕੋਟਲੀ ਵਿਸਾਵਾ ਸਿੰਘ, ਥਾਣਾ ਸਰਾਏ ਅਮਾਨਤ ਖਾਂ ਵਿਖੇ ਸਾਹਿਬ ਸਿੰਘ ਵਾਸੀ ਲਹੀਆਂ, ਥਾਣਾ ਹਰੀਕੇ ਵਿਖੇ ਰਜਿੰਦਰ ਸਿੰਘ ਵਾਸੀ ਹਰੀਕੇ, ਥਾਣਾ ਸਦਰ ਪੱਟੀ ਵਿਖੇ ਰਾਸਪਾਲ ਸਿੰਘ ਉਰਫ ਬਾਲਾ, ਬਲਦੇਵ ਸਿੰਘ ਵਾਸੀ ਚੀਮਾ ਕਲਾਂ, ਗੁਰਦਾਸ ਸਿੰਘ ਵਾਸੀ ਸਭਰਾ, ਥਾਣਾ ਚੋਹਲਾ ਸਾਹਿਬ ਵਿਖੇ ਕੁਲਦੀਪ ਸਿੰਘ, ਰਣਜੀਤ ਸਿੰਘ ਵਾਸੀ ਚੋਹਲਾ ਸਾਹਿਬ, ਥਾਣਾ ਸਿਟੀ ਪੱਟੀ ਵਿਖੇ ਮਹਿੰਦਰਪਾਲ ਸਿੰਘ ਵਾਸੀ ਪੱਟੀ, ਗੁਰਕਿਰਪਾਲ ਸਿੰਘ ਵਾਸੀ ਮਰਗਿੰਦਪੁਰਾ, ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਪ੍ਰੀਤ ਸਿੰਘ ਉਰਫ ਗੋਪੀ, ਸੁਖਮਨ ਸਿੰਘ, ਅਰਸ਼ਦੀਪ ਸਿੰਘ ਵਾਸੀ ਮੋਹਨਪੁਰਾ, ਗੁਰਜੀਤ ਸਿੰਘ ਵਾਸੀ ਮਾਲਚੱਕ ਕਲੋਨੀ ਕੰਗ, ਅੰਮ੍ਰਿਤਪਾਲ ਸਿੰਘ ਵਾਸੀ ਹੋਠੀਆਂ, ਥਾਣਾ ਝਬਾਲ ਵਿਖੇ ਮਹਾਂਵੀਰ ਸਿੰਘ ਵਾਸੀ ਮਾਲੂਵਾਲ ਸੰਤਾਂ, ਬਲਦੇਵ ਸਿੰਘ ਵਾਸੀ ਪੱਕਾ ਕਿਲਾ ਝਬਾਲ, ਸ਼ਮਸ਼ੇਰ ਸਿੰਘ ਵਾਸੀ ਅੱਡਾ ਝਬਾਲ, ਥਾਣਾ ਖੇਮਕਰਨ ਵਿਖੇ ਮਨਦੀਪ ਸਿੰਘ ਅਤੇ ਮਨਜੀਤ ਸਿੰਘ ਵਾਸੀ ਖੇਮਕਰਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।


ਬੈਂਕਾਂ ਅੱਗੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਲਈ ਕੀਤਾ ਪ੍ਰੇਰਿਤ


ਕਰਫਿਊ ਦੌਰਾਨ ਖੁੱਲ੍ਹੀਆਂ ਬੈਂਕਾਂ 'ਚ ਲੋਕ ਕੰਮਕਾਜ ਲਈ ਪਹੁੰਚ ਰਹੇ ਹਨ। ਬੈਂਕਾਂ ਅੱਗੇ ਭੀੜ ਨਾ ਲੱਗੇ ਇਸਦੇ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਬੈਂਕਾਂ ਦੇ ਬਾਹਰ ਸਮਾਜਿਕ ਦੂਰੀ ਰੱਖਣ ਲਈ ਬਣਾਏ ਗਏ ਦਾਇਰੇ 'ਚ ਲੋਕਾਂ ਨੂੰ ਖੜ੍ਹੇ ਹੋਣ ਵਾਸਤੇ ਕਿਹਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Posted By: Susheel Khanna