ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਨੇੜਲੇ ਪਿੰਡ ਬੂਹ ਵਿਖੇ ਕਿਸਾਨ ਦੇ ਘਰੋਂ ਤੜਕਸਾਰ ਸਾਢੇ 11 ਤੋਲੇ ਸੋਨਾ ਤੇ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਮੌਕੇ 'ਤੇ ਪਹੁੰਚੀ ਹਰੀਕੇ ਪੁਲਿਸ ਨੇ ਮਾਮਲੇ ਦੀ ਪੜਤਾਲ ਆਰੰਭ ਕਰਦਿਆਂ ਘਟਨਾ ਨੂੰ ਪੂਰੀ ਤਰ੍ਹਾਂ ਸ਼ੱਕੀ ਗਰਦਾਨਿਆ।

ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰੋਂ ਅਣਪਛਾਤੇ ਵਿਅਕਤੀ ਵੱਲੋਂ ਅਲਮਾਰੀ 'ਚ ਰੱਖੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਪੀੜਤਾਂ ਮੁਤਾਬਕ ਸੋਨਾ ਸਾਢੇ ਗਿਆਰਾਂ ਤੋਲੇ ਸੀ ਤੇ ਚੋਰ ਜਾਂਦੇ ਸਮੇਂ ਨਾਲ ਦੇ ਕਮਰੇ 'ਚ ਰੱਖੇ ਟਰੰਕ ਵਿਚੋਂ 9000 ਦੀ ਨਕਦੀ ਲੈ ਉੱਡੇ। ਸੂਚਨਾ ਮਿਲਣ 'ਤੇ ਘਟਨਾ ਸਥਾਨ 'ਤੇ ਪਹੁੰਚੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਪੜਤਾਲ ਆਰੰਭ ਕਰਨ ਦੀ ਗੱਲ ਕਹੀ ਜਦੋਂਕਿ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਮਾਮਲਾ ਨੂੰ ਸ਼ੱਕੀ ਕਰਾਰ ਦਿੰਦਿਆਂ ਜਲਦੀ ਹਲ ਕਰਨ ਦਾ ਦਾਅਵਾ ਕੀਤਾ

Posted By: Seema Anand