v> ਲਵਦੀਪ ਦੇਵਗਨ, ਸਰਹਾਲੀ ਕਲਾਂ : ਪਿੰਡ ਢੋਟੀਆਂ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਚੋਰ ਗੋਲਕ ਹੀ ਚੋਰੀ ਕਰਕੇ ਲੈ ਗਏ। ਦੱਸਿਆ ਜਾ ਰਿ ਹਾ ਹੈ ਕਿ ਉਕਤ ਗੋਲਕ ਵਿਚ ਚਾਰ ਹਜਾਰ ਦੇ ਕਰੀਬ ਨਕਦੀ ਹੋ ਸਕਦੀ ਹੈ। ਪੁਲਿਸ ਨੇ ਥਾਣਾ ਸਰਹਾਲੀ 'ਚ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦਾ ਸੁਰਾਗ ਲਗਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਦੱਸਿਆ ਉਹ ਗੁਰਦੁਆਰਾ ਬਾਬਾ ਰਾਜਾ ਰਾਮ ਪਿੰਡ ਢੋਟੀਆਂ 'ਚ ਰਹਿਰਾਸ ਸਾਹਿਬ ਦਾ ਪਾਠ ਕਰਕੇ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਚ ਹੀ ਬਣੀ ਰਿਹਾਇਸ ਤੇ ਚਲੇ ਗਏ ਸਨ। ਦੇਰ ਰਾਤ ਕੁਝ ਲੋਕ ਕੰਧ ਟੱਪ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਅਤੇ ਦਰਵਾਜੇ ਦੀ ਗਰਿੱਲ ਤੋੜ ਕੇ ਅੰਦਰੋ ਗੋਲਕ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਗੋਲਕ ਵਿਚ ਚਾਰ ਹਜਾਰ ਦੇ ਕਰੀਬ ਰਾਸ਼ੀ ਸੀ। ਮੌਕੇ 'ਤੇ ਪਹੁੰਚੇ ਪੁਲਿਚ ਚੌਂਕੀ ਨੌਸ਼ਹਿਰਾ ਪਨੂੰਆਂ ਦੇ ਏਐੱਸਆਈ ਪ੍ਰਤਾਪ ਸਿੰਘ ਨੇ ਦੱਸਿਆ ਕਿ ਚੋਰਾਂ ਦਾ ਸੁਰਾਗ ਲਗਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ।

Posted By: Tejinder Thind