v> ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਥਾਣਾ ਝਬਾਲ ਵਿਖੇ ਤਾਇਨਾਤ ਰਾਤ ਦੇ ਮੁਨਸ਼ੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਉਸ ਨੇ ਪੱਤਰਕਾਰਾਂ ਨੂੰ ਫੋਨ ਕਰਕੇ ਥਾਣਾ ਮੁਖੀ ਵੱਲੋਂ ਝਿੜਕਣ ਦੀ ਜਾਣਕਾਰੀ ਵੀ ਦਿੱਤੀ। ਹਾਲਾਂਕਿ ਥਾਣਾ ਮੁਖੀ ਨੇ ਕਿਹਾ ਕਿ ਮੁਨਸ਼ੀ ਵੱਲੋਂ ਡਿਊਟੀ ਚ ਕੀਤੀ ਕੁਤਾਹੀ ਕਰਕੇ ਤਾੜਨਾ ਜ਼ਰੂਰ ਦਿੱਤੀ ਗਈ ਸੀ। ਜੌ ਡਿਊਟੀ ਦਾ ਹਿੱਸਾ ਹੈ।

ਦੱਸਿਆ ਜਾ ਰਿਹਾ ਹੈ ਕਿ ਥਾਣਾ ਝਬਾਲ ਵਿਖੇ ਤਾਇਨਾਤ ਰਾਤ ਦੇ ਮੁਨਸ਼ੀ ਹਰਪਾਲ ਸਿੰਘ ਨੇ ਡਿਊਟੀ ਤੋਂ ਬਾਅਦ ਕੋਈ ਜ਼ਹਿਰੀਲਾ ਪਦਾਰਥ ਬੁੱਧਵਾਰ ਨੂੰ ਨਿਗਲ ਲਿਆ। ਜਿਸਦੀ ਰਾਤ ਨੂੰ ਮੌਤ ਹੋ ਗਈ। ਉਕਤ ਮੁਨਸ਼ੀ ਨੇ ਕੁਝ ਪੱਤਰਕਾਰਾਂ ਨੂੰ ਫੋਨ ਤੇ ਕਿਹਾ ਕਿ ਦਿਨ ਦੇ ਮੁਨਸ਼ੀ ਦੇ ਕਹਿਣ ਤੇ ਥਾਣਾ ਮੁਖੀ ਵੱਲੋਂ ਉਸਨੂੰ ਝਿੜਕਿਆ ਗਿਆ ਹੈ। ਦੂਜੈ ਪਾਸੇ ਥਾਣਾ ਮੁਖੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਨੇ ਜਾਨ ਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਗਿਰਫ਼ਤਾਰ ਮੁਲਜ਼ਮਾਂ ਨੂੰ ਹਵਾਲਾਤ ਤੋਂ ਬਾਹਰ ਬਿਠਾਇਆ ਸੀ। ਜਿਸਦੇ ਚਲਦਿਆਂ ਉਨ੍ਹਾਂ ਨੇ ਵਿਭਾਗੀ ਕਾਰਵਾਈ ਕਰਨ ਦੀ ਤਾੜਨਾ ਜ਼ਰੂਰ ਕੀਤੀ ਸੀ,ਜੋਂ ਡਿਊਟੀ ਦਾ ਹਿੱਸਾ ਹੈ।

Posted By: Tejinder Thind