ਤੇਜਿੰਦਰ ਸਿੰਘ ਬੱਬੂ, ਝਬਾਲ : ਚੀਫ਼ ਖ਼ਾਲਸਾ ਦੀਵਾਨ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲਈ ਗਈ ਧਾਰਮਿਕ ਪ੍ਰਰੀਖਿਆ ਵਿਚ ਸਫਲਤਾ ਹਾਸਲ ਕੀਤੀ। ਇਸ ਪ੍ਰਰੀਖਿਆ ਵਿਚੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਮੁਸਕਾਨਦੀਪ ਕੌਰ ਅਤੇ ਮਹਿਕਪ੍ਰਰੀਤ ਕੌਰ ਨੇ ਮੈਰਿਟ ਹਾਸਲ ਕੀਤੀ। ਇਸੇ ਤਰਾਂ੍ਹ 5 ਵਿਦਿਆਰਥੀਆਂ ਨੇ ਏ ਗੇ੍ਡ , 9 ਵਿਦਿਆਰਥੀਆਂ ਨੇ ਬੀ ਗੇ੍ਡ ਅਤੇ 13 ਵਿਦਿਆਰਥੀਆਂ ਨੇ ਸੀ ਗੇ੍ਡ ਪ੍ਰਰਾਪਤ ਕੀਤੇ। ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਮੈਂਬਰ ਇੰਚਾਰਜ ਮਨਜੀਤ ਸਿੰਘ ਿਢੱਲੋਂ, ਗੁਰਪ੍ਰਰੀਤ ਸਿੰਘ ਸੇਠੀ, ਰਮਣੀਕ ਸਿੰਘ ਫਰੀਡਮ, ਜਤਿੰਦਰਬੀਰ ਸਿੰਘ ਬਹਿਲ ਅਤੇ ਸਕੂਲ ਦੇ ਪਿੰ੍ਸੀਪਲ ਉਰਮਿੰਦਰ ਕੌਰ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਭਵਿੱਖ ਵਿਚ ਵੀ ਇਸੇ ਤਰਾਂ੍ਹ ਮਿਹਨਤ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨ ਲਈ ਪੇ੍ਰਿਤ ਕੀਤਾ।