ਲਵਦੀਪ ਦੇਵਗਨ, ਸਰਹਾਲੀ ਕਲਾਂ : ਥਾਣਾ ਸਰਹਾਲੀ ਦੀ ਪੁਲਿਸ ਨੇ ਇਲਾਕੇ ਦੇ ਇਕ ਹੋਟਲ ਵਿਚ ਚੱਲਦੇ ਜਿਸਮ ਫ਼ਰੋਸ਼ੀ ਦੇ ਧੰਦੇ ਨੂੰ ਬੇਪਰਦਾ ਕਰਦਿਆਂ ਛਾਪੇਮਾਰੀ ਕਰਕੇ ਲੜਕੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਹੈ। ਜਦੋਂਕਿ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਐੱਮਐੱਸ ਢੋਟੀਆਂ ਵਿਚ ਬਾਹਰਲੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਲੜਕੀਆਂ ਕੋਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਵੀਰਵਾਰ ਨੂੰ ਉਨ੍ਹਾਂ ਨੇ ਪੁਲਿਸ ਟੀਮ ਸਮੇਤ ਉਕਤ ਹੋਟਲ ਵਿਚ ਛਾਪੇਮਾਰੀ ਕੀਤੀ। ਜਿਸ ਦੌਰਾਨ ਉਥੋਂ ਕੁਝ ਲੜਕੇ ਅਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿਚ ਮਿਲੀਆਂ।

ਉਨ੍ਹਾਂ ਦੱਸਿਆ ਕਿ ਇਸ਼ ਸਬੰਧੀ ਥਾਣਾ ਸਰਹਾਲੀ ਵਿਚ ਜੇਰੇ ਧਾਰਾ 3,4,5,6,7 ਬਦਕਾਰੀ ਐਕਟ 1956 ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਖੇਤਰ ਦੇ ਕਈ ਹੋਟਲਾਂ ਵਿਚ ਪਹਿਲਾਂ ਵੀ ਛਾਪੇਮਾਰੀ ਹੋ ਚੁੱਕੀ ਹੈ ਅਤੇ ਉਦੋਂ ਵੀ ਅਜਿਹਾ ਧੰਦਾ ਬੇਨਕਾਬ ਕੀਤਾ ਗਿਆ ਸੀ।

Posted By: Jagjit Singh