ਬੱਲੂ ਮਹਿਤਾ, ਪੱਟੀ

ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਰਾਪਤੀ ਵਾਸਤੇ ਤਿੰਨ ਰੋਜ਼ਾ ਹੜਤਾਲ ਕਰਨ ਦੇ ਵਜਾਏ ਬਿਗਲ ਦੇ ਪਹਿਲੇ ਦਿਨ ਬੱਸਾਂ ਦਾ ਚੱਕਾ ਜਾਮ ਕਰਕੇ ਪੱਟੀ ਡਿਪੂ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਡਿਪੂ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਵਿਸ਼ਾਲ ਰੋਸ ਰੈਲੀ ਨੂੰ ਸੂਬਾ ਮੀਤ ਪ੍ਰਧਾਨ ਤਰਸੇਮ ਸਿੰਘ ਲੋਹੁਕਾ, ਡੀਪੂ ਚੇਅਰਮੈਨ ਗੁਰਵੇਲ ਸਿੰਘ ਵੀਰਮ, ਜਰਨਲ ਸਕੱਤਰ ਸਤਨਾਮ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ, ਵਿੱਤ ਸਕੱਤਰ ਸਤਨਾਮ ਸਿੰਘ ਜੋਣੇਕੇ, ਮੀਤ ਪ੍ਰਧਾਨ ਸੁਖਜੀਤ ਸਿੰਘ ਲੋਹੁਕਾ, ਵਿੱਤ ਸਕੱਤਰ ਕੁਲਦੀਪ ਸਿੰਘ ਬੱਠੇ ਭੈਣੀ, ਵਜੀਰ ਸਿੰਘ ਕੈਰੋਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਸਾਰੇ ਕੱਚੇ ਕਾਮੇ ਪੱਕੇ ਕਰ ਦਿੱਤੇ ਜਾਣਗੇ। ਇਥੇ ਹੀ ਬੱਸ ਨਹੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਸਾਡੇ ਧਰਨਿਆਂ ਵਿਚ ਆ ਕੇ ਵਿਸ਼ਵਾਸ ਦਿਵਾਉਂਦੇ ਸਨ ਕਿ 'ਆਪ' ਦੀ ਸਰਕਾਰ ਬਣਦਿਆਂ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ ਅਤੇ ਕੋਈ ਧਰਨਾ ਮੁਜ਼ਾਹਰਾ ਕਰਨ ਦੀ ਲੋੜ ਨਹੀਂ ਪਏਗੀ। ਪਰ ਅੱਜ ਸਾਡੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਤੇ ਹੜਤਾਲਾਂ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਜਨਰਲ ਸਕੱਤਰ ਸਤਨਾਮ ਸਿੰਘ ਿਢੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਅਨੁਸਾਰ 15 ਅਗਸਤ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਿਘਰਾਓ ਕੀਤਾ ਜਾਏਗਾ। ਜੇਕਰ ਪਨਬੱਸ, ਪੀਆਰਟੀਸੀ ਕਾਮਿਆਂ ਦੀਆਂ ਮੰਗਾਂ ਸਵੀਕਾਰ ਨਾ ਕੀਤੀਆਂ ਤਾਂ ਕਾਮੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕਰਨਗੇ। ਆਗੂਆਂ ਨੇ ਰੈਲੀ ਵਿਚ ਮੰਗ ਕੀਤੀ ਕਿ ਪਨਬੱਸ ਪੀਆਰਟੀਸੀ ਕਾਮਿਆਂ ਨਾਲ ਕੀਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣ, ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣ, ਬਰਾਬਰ ਕੰਮ ਬਰਾਬਰ ਤਨਖਾਹ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ, ਡਿਊਟੀਆਂ ਤੋਂ ਫਾਰਗ ਕੀਤੇ ਕਾਮੇ ਤਰੁੰਤ ਡਿਊਟੀ ਉੱਪਰ ਲਏ ਜਾਣ। ਇਸ ਮੌਕੇ ਮਨਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਕੈਰੋਂ, ਗੁਰਲਾਲ ਸਿੰਘ ਬੱਠੇ ਭੈਣੀ, ਸਕੱਤਰ ਸਿੰਘ, ਸੁਖਵੰਤ ਸਿੰਘ ਗਾਂਧੀ, ਗੁਰਬਿੰਦਰ ਸਿੰਘ ਕੰਡਿਆਲਾ, ਰਵਿੰਦਰ ਸਿੰਘ ਰੋਮੀ, ਜਸਬੀਰ ਸਿੰਘ, ਸੁਲੱਖਣ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ ਅਤੇ ਗੁਰਜੰਟ ਸਿੰਘ ਚੂਸਲੇਵੜ ਆਦਿ ਆਗੂ ਮੌਜੂਦ ਸਨ।