ਪ੍ਰਤਾਪ ਸਿੰਘ, ਤਰਨਤਾਰਨ : ਅੰਮ੍ਰਿਤਸਰ ਤੋਂ ਦਵਾਈ ਲੈ ਕੇ ਫਿਰੋਜ਼ਪੁਰ ਜਾ ਰਹੇ ਪਤੀ ਪਤਨੀ ਨੂੰ ਪੰਜ ਅਣਪਛਾਤਿਆਂ ਨੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਦੀ ਸਵਿਫਟ ਕਾਰ ਖੋਹ ਕੇ ਫਰਾਰ ਹੋ ਗਏ। ਘਟਨਾ ਸੇਰੋਂ ਪੁਲ ਨੇੜੇ ਦੀ ਦੱਸੀ ਜਾ ਰਹੀ ਹੈ। ਹਰਕਤ 'ਚ ਆਈ ਥਾਣਾ ਸਰਹਾਲੀ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ।

ਰਾਜ ਕੁਮਾਰ ਪੁੱਤਰ ਜਗਦੀਪ ਕੁਮਾਰ ਵਾਸੀ ਵਿਕਾਸ ਵਿਹਾਰ ਨੇੜੇ ਵਿਸ਼ਾਲ ਡੇਅਰੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਅੰਮ੍ਰਿਤਸਰ ਤੋਂ ਦਵਾਈ ਲੈ ਕੇ ਫਿਰੋਜ਼ਪੁਰ ਸਵਿਫਟ ਕਾਰ ਨੰਬਰ ਪੀਬੀ 05 ਏਕੇ 3506 'ਤੇ ਜਾ ਰਿਹਾ ਸੀ। ਜਦੋਂ ਸੇਰੋਂ ਦੇ ਪੁਲ 'ਤੇ ਪੁੱਜੇ ਤਾਂ ਪਿਛੋਂ ਆ ਰਹੀ ਇਕ ਤੇਜ਼ ਰਫਤਾਰ ਕਾਲੇ ਰੰਗ ਦੀ ਗੱਡੀ ਅੱਗੇ ਆ ਕੇ ਰੁੱਕ ਗਈ। ਜਿਸ 'ਚੋਂ ਪੰਜ ਅਣਪਛਾਤੇ ਵਿਅਕਤੀ ਨਿਕਲੇ। ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਡਰਾ ਧਮਕਾ ਕੇ ਉਨ੍ਹਾਂ ਦੀ ਕਾਰ ਖੋਹ ਲਈ ਤੇ ਫਰਾਰ ਹੋ ਗਏ। ਕਾਰ 'ਚ ਇਕ ਵੀਵੋ ਕੰਪਨੀ ਦਾ ਮੋਬਾਈਲ ਫੋਨ, ਪਰਸ 'ਚ ਦੋ ਹਜ਼ਾਰ ਰੁਪਏ ਦੀ ਨਕਦੀ, ਤਿੰਨ ਏਟੀਐਮ ਤੇ ਇਕ ਪੈਨ ਕਾਰਡ ਮੌਜੂਦ ਹੈ। ਘਟਨਾ ਦੀ ਜਾਂਚ ਕਰ ਰਹੇ ਨੌਸ਼ਹਿਰਾ ਪਨੂੰਆਂ ਦੇ ਚੌਂਕੀ ਇੰਚਾਰਜ ਏਐਸਆਈ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।

Posted By: Amita Verma