ਬੱਲੂ ਮਹਿਤਾ, ਪੱਟੀ - ਸਬ ਡਵੀਜ਼ਨ ਪੱਟੀ ਦੇ ਪਿੰਡ ਕੈਰੋਂ ਵਿਖੇ ਇੱਕ ਨੌਜਵਾਨ ਲੜਕੀ ਵੱਲੋਂ ਆਇਲੈਟਸ ਵਿੱਚੋ ਨੰਬਰ ਘੱਟ ਆਉਣ 'ਤੇ ਆਪਣੀ ਜੀਵਨ ਲੀਲਾ ਫਾਹਾ ਲਾ ਕੇ ਸਮਾਪਤ ਕਰ ਲਈ। ਘਟਨਾ ਐਤਵਾਰ ਸ਼ਾਮ ਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਮ੍ਰਿਤਕ ਲੜਕੀ ਦਾ ਪੱਟੀ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟ ਕਰਵਾਇਆ ਗਿਆ। ਪੱਟੀ ਦੇ ਹਸਪਤਾਲ ਵਿਖੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਜੀਵਨ ਜੀਤ ਕੌਰ ਪੁੱਤਰੀ ਗੁਲਜ਼ਾਰ ਸਿੰਘ ਵਾਸੀ ਪਿੰਡ ਕੈਰੋਂ ਜੋ ਕਿ ਜਿਲ੍ਹਾਂ ਤਰਨਤਾਰਨ ਦੇ ਇੱਕ ਆਇਲੈਟਸ ਸੈਂਟਰ ਤੋਂ ਆਈਲੈਟਸ ਕਰ ਰਹੀ ਸੀ ਅਤੇ ਬਾਹਰ ਜਾਣ ਦਾ ਚਾਅ ਵੀਂ ਸੀ ਪਰ ਬੀਤੇ ਦਿਨ ਉਸ ਦਾ ਰਿਜ਼ਲਟ ਆਇਆ ਤਾਂ ਉਸ ਦੇ ਬੈਂਡ ਘੱਟ ਆਏ, ਜਿਸ ਕਾਨ ਉਹ ਪ੍ਰੇਸ਼ਾਨ ਸੀ।

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਨੂੰ ਲੜਕੀ ਨੇ ਆਪਣੇ ਗਲੇ ਫੰਦਾ ਲਗਾ ਲਿਆ ਜਦੋ ਘਰ ਵਾਲਿਆਂ ਨੂੰ ਪਤਾ ਲੱਗਾ ਤਾ ਉਨ੍ਹਾਂ ਨੇ ਲੜਕੀ ਨੂੰ ਗੁਰੂਨਾਨਕ ਦੇਵ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਜਿੱਥੇ ਡਾਂਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏਐਸਆਈ ਜਸਪਤਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਪੱਟੀ ਦੇ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਮੈਂਬਰਾਂ ਨੂੰ ਦੇ ਦਿੱਤੀ ਹੈ। ਇਸ ਮੌਕੇ 'ਤੇ ਲੜਕੀ ਦੀ ਮਾਤਾ ਸਬਰਜੀਤ ਕੌਰ, ਭਰਾ ਹਰਜੀਤ ਸਿੰਘ ਅਤੇ ਪਿਤਾ ਗੁਲਜਾਰ ਸਿੰਘ ਦਾ ਰੋ-ਰੋ ਬੁਰਾ ਹਾਲ ਸੀ ।

Posted By: Amita Verma