ਬੱਲੂ ਮਹਿਤਾ ਪੱਟੀ- ਪੱਟੀ ਸ਼ਹਿਰ ਵਿਖੇ ਬੁੱਧਵਾਰ ਰਾਤ ਜਿੱਥੇ ਮੌਸਮ ਖ਼ਰਾਬ ਹੋਣ ਕਰਕੇ ਤੇਜ਼ ਬਾਰਿਸ਼ ਤੂਫਾਨ ਆ ਰਿਹਾ ਸੀ, ਉੱਥੇ ਚੋਰਾਂ ਦੇ ਵੀ ਵਾਰੇ ਨਿਆਰੇ ਰਹੇ। ਚੋਰਾਂ ਨੇ ਰਾਤ ਨੂੰ ਪੱਟੀ ਸ਼ਹਿਰ 'ਚ 3 ਵੱਖ-ਵੱਖ ਦੁਕਾਨਾਂ ਦੇ ਜਿੰਦਰੇ ਭੰਨੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਪਹਿਲੀ ਘਟਨਾ ਸ਼ਹਿਰ ਦੇ ਸਰਹਾਲੀ ਰੋਡ ਇੱਕ ਕਰਿਆਨੇ ਦੀ ਦੁਕਾਨ 'ਤੇ ਵਾਪਰੀ ਗੁਰੂ ਨਾਨਕਪੁਰੀ ਗੁਰਦੁਆਰਾ ਮਾਰਕੀਟ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰ ਰਹੇ ਦੀਪਕ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ ਨੂੰ ਉਹ ਦੁਕਾਨ ਬੰਦ ਕਰਕੇ ਗਏ ਸਨ ਪਰ ਜਦੋਂ ਸਵੇਰੇ ਦੁਕਾਨ ਆ ਕੇ ਖੁੋਲ੍ਹਣ ਲੱਗੇ ਤਾਂ ਦੇਖਿਆ ਕਿ ਚੋਰਾਂ ਵੱਲੋਂ ਸ਼ਟਰ ਭੰਨਿਆ ਹੋਇਆ ਸੀ ਤੇ ਗੱਲੇ 'ਚੋਂ ਚੋਰਾਂ ਵੱਲੋਂ ਪੈਸੇ ਚੋਰੀ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮਹਿੰਗੇ ਸਮਾਨ ਵੀ ਚੋਰਾਂ ਨੇ ਚੋਰੀ ਕਰ ਲਏ ਤੇ 14000 ਰੁਪਏ ਦੀ ਨਗਦੀ ਅਤੇ 20 ਤੋਂ 25 ਹਜ਼ਾਰ ਰੁਪਏ ਦੇ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ।

ਇਸੇ ਤਰ੍ਹਾਂ ਦੂਜੀ ਘਟਨਾ ਪੱਟੀ ਸ਼ਹਿਰ ਦੇ ਬੱਸ ਸਟੈਂਡ ਨੇੜੇ ਇੱਕ ਟੈਲੀਕਾਮ ਦੀ ਦੁਕਾਨ ਤੇ ਵਾਪਰੀ ਗੋਲਡਨ ਮੋਬਾਈਲ ਟੈਲੀਕਾਮ ਦੇ ਮਾਲਕ ਛਿੰਦਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਕੁਝ ਲੋਕਾਂ ਵੱਲੋਂ ਸ਼ਟਰ ਭੰਨਣ ਦੀ ਕੋਸ਼ਿਸ਼ ਕੀਤੀ ਅਤੇ ਸ਼ੀਸ਼ਾ ਤੋੜਿਆ ਗਿਆ ਪਰ ਨੇੜਲੇ ਘਰਾਂ ਦੇ ਲੋਕਾਂ ਨੇ ਜਦੋਂ ਰੌਲੇ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਇੱਟ ਪੱਥਰ ਉਨ੍ਹਾਂ ਨੂੰ ਮਾਰੇ, ਜਿਸ ਤੋਂ ਬਾਅਦ ਚੋਰ ਉਥੋਂ ਫਰਾਰ ਹੋ ਗਏ।

ਚੋਰੀ ਦੀ ਤੀਜੀ ਘਟਨਾ ਪੱਟੀ ਦੇ ਪੁਰਾਣਾ ਬਜ਼ਾਰ ਮੈਡੀਕਲ ਸਟੋਰ 'ਤੇ ਵਾਪਰੀ, ਜਿੱਥੇ ਚੋਰਾਂ ਵੱਲੋਂ ਸ਼ਟਰ ਤੋੜਿਆ ਗਿਆ ਪਰ ਰੌਲਾ ਪੈਣ ਤੋਂ ਬਾਅਦ ਸਾਹਮਣੇ ਘਰਾਂ ਦੇ ਲੋਕਾਂ ਨੇ ਚੋਰਾਂ ਨੂੰ ਇੱਟਾਂ ਰੋੜੇ ਮਾਰ ਕੇ ਭਜਾ ਦਿੱਤਾ। ਦੁਕਾਨਦਾਰ ਬੰਟੀ ਨੇ ਦੱਸਿਆ ਕਿ ਰਾਤੀ ਚੋਰਾਂ ਵੱਲੋਂ ਸ਼ਟਰ ਤੋੜਿਆ ਗਿਆ ਤਾਂ ਸਾਹਮਣੇ ਰਹਿੰਦੇ ਗੁਆਂਢੀਆਂ ਨੇ ਜਦੋਂ ਖੜਾਕਾ ਸੁਣਿਆ ਤਾਂ ਉਹ ਬਾਹਰ ਆਏ ਅਤੇ ਉਨ੍ਹਾਂ ਉੱਪਰੋਂ ਇੱਟ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਨਾਲ ਦੇ ਸੰਨੀ ਮੈਡੀਕਲ ਸਟੋਰ 'ਤੇ ਵੀ ਚੋਰਾਂ ਵੱਲੋਂ ਸ਼ਟਰ ਭੰਨ ਕੇ ਚੋਰ ਅੰਦਰ ਦਾਖ਼ਲ ਹੋਏ ਸਨ ਤੇ ਅੰਦਰੋਂ ਪੰਦਰਾਂ ਹਜ਼ਾਰ ਰੁਪਏ ਦੀ ਨਗਦੀ ਲੈ ਗੲੇ ਸਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸ਼ਹਿਰ ਵਾਸੀਆਂ ਨੇ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਰੋਜ਼ਾਨਾ ਵੱਧ ਰਹੀਆਂ ਚੋਰੀ ਦੀ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੀ ਸ਼ਹਿਰ ਵਿੱਚ ਚੋਰੀ ਲੁੱਟਮਾਰ ਮੋਟਰਸਾਈਲ ਚੋਰੀ ਆਦਿ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਦੁੱਖ ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀ ਦੀ ਘਟਨਾਵਾਂ ਸਬੰਧੀ ਪੱਟੀ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Posted By: Amita Verma