ਬੱਲੂ ਮਹਿਤਾ, ਪੱਟੀ

ਸ਼ਹਿਰ ਦੀ ਇਤਿਹਾਸਿਕ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਜਿੱਥੇ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਧਾਰਮਿਕ ਪੋ੍ਗਰਾਮ ਕਰਵਾਏ ਜਾਂਦੇ ਹਨ, ਨੂੰ ਨਗਰ ਕੌਂਸਲ ਪੱਟੀ ਵੱਲੋਂ ਮਿਲੀਭੁਗਤ ਕਰ ਕੇ ਪਾਰਕ ਦੀ ਜਗ੍ਹਾ 'ਤੇ ਨਾਲ ਲੱਗਦੀਆਂ ਦੁਕਾਨਾਂ ਨੂੰ ਪਿਛਲੇ ਪਾਸਿਓਂ ਵੱਡੀਆਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਵੀਰਵਾਰ ਨੂੰ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਇਥੇ ਕੁਝ ਦਿਨ ਪਹਿਲਾਂ ਜਦੋਂ ਦੁਕਾਨਦਾਰਾਂ ਵੱਲੋਂ ਉਸਾਰੀ ਸ਼ੁਰੂ ਕਰਵਾਈ ਗਈ ਸੀ ਅਤੇ ਜਥੇਬਦੀਆਂ ਨੇ ਰੋਸ ਪ੍ਰਗਟਾਇਆ ਤਾਂ ਉਸ ਸਮੇਂ ਕੰਮ ਰੋਕ ਦਿੱਤਾ ਗਿਆ ਸੀ।

ਇਸ ਮੌਕੇ ਪੱਟੀ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਪਾਰਕ ਵਿਚ ਕਿਸੇ ਕਿਸਮ ਦੀ ਕੋਈ ਉਸਾਰੀ ਨਾ ਕਰਨ ਲਈ ਕਿਹਾ। ਉਨਾਂ੍ਹ ਨਗਰ ਕੌਂਸਲ 'ਤੇ ਦੋਸ਼ ਲਗਾਇਆ ਕਿ ਦੁਕਾਨਦਾਰਾਂ ਕੋਲੋਂ ਪੈਸੇ ਲੈ ਕੇ ਮਿਲੀਭੁਗਤ ਨਾਲ ਦੁਕਾਨਾਂ ਵੱਡੀਆਂ ਕਰਨ ਲਈ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਵੀਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਸੁਰਿੰਦਰ ਕੁਮਾਰ ਸ਼ਿੰਦਾ ਵੱਲੋਂ ਇੱਥੇ ਪਾਰਕ ਬਣਾਉਣ ਦੇ ਨਾਂ 'ਤੇ ਦੁਕਾਨਾਂ ਵੱਡੀਆਂ ਕਰਨ ਲਈ ਸਾਜ਼ਿਸ਼ ਰਚੀ ਸੀ ਜਿਸ ਦਾ ਉਸ ਸਮੇਂ ਵੀਂ ਵਿਰੋਧ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਉਨ੍ਹਾਂ ਦੁਕਾਨਾਂ ਵੱਡੀਆਂ ਨਹੀਂ ਕੀਤੀਆਂ।

ਇਸ ਸਮੇਂ ਵਾਲਮੀਕਿ ਭਾਈਚਾਰੇ ਦੇ ਮੁਕੱਦਰ ਕੁਮਾਰ ਆਦਿ ਧਰਮ ਸਮਾਜ ਪੰਜਾਬ, ਬਲਵੰਤ ਰਾਏ ਪ੍ਰਧਾਨ ਲੋਅਰ ਗੇ੍ਅਡ ਯੂਨੀਅਨ ਨਗਰ ਕੌਂਸਲ ਪੱਟੀ, ਗੁਲਸ਼ਨ ਕੁਮਾਰ ਵਾਲਮੀਕਿ ਸ਼ਕਤੀ ਲਵ ਕੁਸ਼ ਸੈਨਾ ਰਜਿ. ਪੰਜਾਬ, ਸ਼ਕਤੀ ਸੰਧੂ ਡਾ. ਅੰਬੇਦਕਰ, ਬਲਵੰਤ ਰਾਏ ਰੇਗਰ ਕਾਲੌਨੀ, ਰਾਜੇਸ਼ ਸਭਰਵਾਲ, ਪਿੰ੍ਸ ਧੁੰਨਾ, ਗੁਰਮੀਤ ਸਿੰਘ ਹੈਪੀ ਧੰਨ ਧੰਨ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ, ਸੋਨੂੰ ਚੀਮਾ ਨੇ ਦੱਸਿਆ ਕਿ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਸਮੂਹ ਜਥੇਬੰਦੀਆਂ ਨੇ ਆ ਕੇ ਹੋ ਰਹੀ ਉਸਾਰੀ ਬਾਰੇ ਦੇਖਿਆ ਕਿ ਮਜ਼ਦੂਰਾਂ ਵੱਲੋਂ ਪਾਰਕ ਦੀ ਜਗ੍ਹਾ ਨੂੰ 10-10 ਫੁੱਟ 'ਤੇ ਵਲਿਆ ਜਾ ਰਿਹਾ ਸੀ ਜਿਸ ਤੇ ਉਸਾਰੀ ਕੰਮ ਨੂੰ ਰੋਕਿਆ ਗਿਆ। ਪਾਰਕ ਵਿਚ ਵਾਲਮੀਕਿ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਸ੍ਰੀ ਰਮਾਇਣ ਦੇ ਪਾਠ ਅਤੇ ਹਰ ਸਾਲ ਰਾਮ ਲੀਲ੍ਹਾ ਦਾ ਆਯੋਜਨ ਕਰਵਾਇਆ ਜਾਂਦਾ ਹੈ ਪਰ ਦੇਖਿਆ ਗਿਆ ਰਾਮ ਲੀਲ੍ਹਾ ਦੇ ਇਕ ਕਮਰੇ ਜਿੱਥੇ ਰਾਮ ਲੀਲ੍ਹਾ ਦੌਰਾਨ ਮੇਕਅੱਪ ਕੀਤਾ ਜਾਂਦਾ ਸੀ ਉਸ ਕਮਰੇ ਵਿਚ ਭਗਵਾਨ ਵਾਲਮੀਕਿ ਜੀ ਦੇ ਪਾਵਨ ਸਰੂਪ ਪਏ ਸਨ ਪਰ ਕਮਰੇ ਦੀ ਛੱਤ ਨੂੰ ਤੋੜ ਦਿੱਤਾ ਗਿਆ ਅਤੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਗਈ। ਜਿਸ ਨਾਲ ਵਾਲਮੀਕਿ ਭਾਈਚਾਰੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਪ੍ਰਸਾਸ਼ਨ ਅਤੇ ਉਸਾਰੀ ਕਰਵਾ ਰਹੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਨਿਲ ਚੋਪੜਾ ਤੇ ਇਕ ਕਾਂਗਰਸੀ ਆਗੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨਾਂ੍ਹ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਸਰੂਪਾਂ ਦੀ ਕੀਤੀ ਗਈ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ ਨੂੰ ਸਖਤ ਸਜ਼ਾ ਦਵਾਉਣ ਲਈ ਵਾਲਮੀਕਿ ਭਾਈਚਾਰਾ ਦਿਨ ਰਾਤ ਇਕ ਕਰੇਗਾ। ਉਨਾਂ੍ਹ ਦੱਸਿਆ ਕਿ ਪਾਰਕ ਵਿਚ ਬਿਨਾ ਕਿਸੇ ਸਰਕਾਰੀ ਟੈਂਡਰ ਤੋਂ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਇਹ ਵੀ ਕਿਹਾ ਕਿ ਪਾਰਕ ਦੀ ਜਗ੍ਹਾ ਪਹਿਲਾਂ ਹੀ ਨੂੰ ਛੋਟੀ ਹੋਣ ਕਾਰਨ ਰਾਮ ਲੀਲ੍ਹਾ ਦੇਖਣ ਆਉਂਦੀਆਂ ਸੰਗਤ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਸਮੂਹ ਭਾਈਚਾਰੇ ਨੇ ਪਾਰਕ ਦੀ ਜਗ੍ਹਾ ਵਿਚ ਉਸਾਰੀ ਕਰਨ ਅਤੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਮੌਕੇ ਸਮੂਹ ਭਾਈਚਾਰੇ ਵੱਲੋਂ ਸਿਟੀ ਥਾਣਾ ਪੱਟੀ ਵਿਖੇ ਇਕ ਦਰਖਾਸਤ ਦੇ ਕੇ ਮੰਗ ਕੀਤੀ ਕਿ ਮੁਲਜ਼ਮਾਂ ਵਿਰੁੱਧ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਾਰਕ ਵਿਚ ਹੋ ਰਹੀ ਨਾਜਾਇਜ਼ ਉਸਾਰੀ ਨੂੰ ਰੁਕਵਾਇਆ ਜਾਵੇ।

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਨਿਲ ਕੁਮਾਰ ਚੋਪੜਾ ਦਾ ਕਹਿਣਾ ਹੈ ਕਿ ਸਮੂਹ ਕੌਂਸਲਰਾਂ ਵੱਲੋਂ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਦੀਆਂ ਦੁਕਾਨਾਂ ਨੂੰ ਵੱਡੀਆਂ ਕਰਨ ਦਾ ਮਤਾ ਪਾਇਆ ਗਿਆ ਸੀ। ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਨੇ ਡਿਪਟੀ ਡਾਇਰੈਕਟਰ ਤਰਨਤਾਰਨ, ਡਿਪਟੀ ਡਾਇਰੈਕਟਰ ਚੰਡੀਗੜ ਅਤੇ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਪਾਸੋਂ ਮੰਗ ਕੀਤੀ ਕਿ ਪਾਰਕ ਵਿਚ ਨਾਜਾਇਜ਼ ਤੌਰ 'ਤੇ ਹੋ ਰਹੀ ਉਸਾਰੀ ਨੂੰ ਰੋਕਿਆ ਜਾਵੇ।

ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ : ਕਾਮਰੇਡ ਮਹਾਵੀਰ ਗਿੱਲ

ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਪਾਰਕ ਵਿਚ ਹੋ ਰਹੀ ਉਸਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾ ਪਾਰਕ 'ਤੇ ਹੋ ਰਹੀ ਉਸਾਰੀ ਨੂੰ ਰੋਕਿਆ ਗਿਆ ਸੀ। ਸਬੰਧਤ ਵਿਧਾਇਕ ਗਿੱਲ ਦੇ ਧਿਆਨ 'ਚ ਵੀਂ ਮਾਮਲਾ ਲਿਆਂਦਾ ਗਿਆ ਸੀ। ਉਨਾਂ੍ਹ ਦੱਸਿਆ ਕਿ ਇਸ ਪਾਰਕ ਵਿਚ ਕੀਰਤਨ ਦਰਬਾਰ, ਰਾਮ-ਲੀਲ੍ਹਾ, ਸ਼ਹੀਦ ਸੋਹਨ ਲਾਲ ਦਾ ਸ਼ਹੀਦੀ ਦਿਹਾੜਾ, ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ, ਈਸਾਈ ਭਾਈਚਾਰੇ ਵੱਲੋਂ ਸਮਾਗਮ, ਹੋਲੀ ਮੇਲਾ, ਕੁਸ਼ਤੀ ਦੰਗਲ ਮੁਕਾਬਲਿਆਂ ਤੋਂ ਇਲਾਵਾ ਰਾਜਨੀਤਕ ਸਮਾਗਮ ਵੀਂ ਇਸੇ ਪਾਰਕ ਵਿਚ ਹੁੰਦੇ ਹਨ ਪਰ ਪਾਰਕ ਨੂੰ ਛੋਟਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਉਨਾਂ੍ਹ ਵਿਧਾਇਕ ਗਿੱਲ ਪਾਸੋਂ ਮੰਗ ਕੀਤੀ ਕਿ ਦੁਕਾਨਾਂ ਦੀ ਉਸਾਰੀ ਦਾ ਕੰਮ ਰੋਕਿਆ ਜਾਵੇ।

ਪਾਰਕ ਨੂੰ ਸਾਰੇ ਸਮਾਜ-ਸੇਵੀ ਸਮਾਗਮ ਕਰਵਾਉਣ ਲਈ ਵਰਤਦੇ : ਪਿੰ੍ਸ ਧੁੰਨਾ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿੰ੍ਸ ਧੁੰਨਾਂ ਨੇ ਕਿਹਾ ਕਿ ਸ਼ਹਿਰ ਵਿਖੇ ਸਮਾਗਮ ਕਰਵਾਉਣ ਲਈ ਇਕ ਹੀ ਪਾਰਕ ਹੈ ਜਿਸ ਨੂੰ ਸਾਰੇ ਸਮਾਜ ਸੇਵੀ ਸਮਾਗਮ ਕਰਵਾਉਣ ਦੇ ਤੌਰ 'ਤੇ ਵਰਤਦੇ ਹਨ। ਇਸ ਸਬੰਧੀ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਹਲਕੇ ਦੇ ਵਿਧਾਇਕ ਗਿੱਲ ਪਾਸੋਂ ਪਾਰਕ ਵਿਚ ਹੋ ਰਹੀ ਉਸਾਰੀ ਨੂੰ ਰੋਕਣ ਲਈ ਬੇਨਤੀ ਕੀਤੀ ਗਈ ਸੀ ਪਰ ਅਜ ਮੁੜ ਜਦੋਂ ਉਸਾਰੀ ਸ਼ੁਰੂ ਕਰਵਾਈ ਗਈ ਤਾਂ ਮੌਕੇ 'ਤੇ ਪੁੱਜ ਕੇ ਵਿਰੋਧ ਪ੍ਰਗਟ ਕਰਦੇ ਹੋਏ ਫਿਰ ਵਿਧਾਇਕ ਗਿੱਲ ਨੂੰ ਅਪੀਲ ਕੀਤੀ ਕਿ ਹੋ ਰਹੀ ਉਸਾਰੀ ਨੂੰ ਰੋਕਿਆ ਜਾਵੇ।

ਨਗਰ ਕੌਂਸਲ ਨੂੰ ਜਲਦ ਹੱਲ ਕੱਢਣ ਦੀ ਕੀਤੀ ਹਦਾਇਤ : ਵਿਧਾਇਕ ਗਿੱਲ

ਇਸ ਸਬੰਧੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨਾਂ੍ਹ ਨਗਰ ਕੌਂਸਲ ਨੂੰ ਹਦਾਇਤ ਕੀਤੀ ਹੈ ਕਿ ਪਾਰਕ ਦੇ ਮਾਮਲੇ ਦਾ ਹੱਲ ਕੱਿਢਆ ਜਾਵੇ। ਗਿੱਲ ਨੇ ਕਿਹਾ ਕਿ ਕਿਸੇ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਨਹੀਂ ਹੋਵੇਗਾ।