ਪੱਤਰ ਪੇ੍ਰਰਕ, ਤਰਨਤਾਰਨ : ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਤਰਨਤਾਰਨ ਦੇ ਸਥਾਨਕ ਬਲਾਕ ਦੀ ਚੋਣ ਗੰਡਾਂ ਵਾਲੀ ਧਰਮਸ਼ਾਲਾ ਵਿਖੇ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ ਤੇ ਭਰਾਤਰੀ ਜਥੇਬੰਦੀ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਕੁਲਵਿੰਦਰ ਸਿੰਘ ਰੋਡਵੇਜ਼, ਸਰਬਜੀਤ ਸਿੰਘ ਸਿਹਤ, ਲਖਵਿੰਦਰ ਕੌਰ ਆਸ਼ਾ ਵਰਕਰ, ਸਤਨਾਮ ਸਿੰਘ ਅਮਰਕੋਟ, ਰਮੇਸ਼ ਕੁਮਾਰ ਸ਼ੇਰਗਿੱਲ ਸਫ਼ਾਈ ਸੇਵਕ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸਰਕਾਰ ਪ੍ਰਤੀ ਰੋਸ ਜਾਹਿਰ ਕੀਤਾ ਗਿਆ। ਕਿਉਂਕਿ ਸਰਕਾਰ ਅਜੇ ਤਕ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਗੱਲਬਾਤ ਲਈ ਕੋਈ ਟਾਈਮ ਨਹੀਂ ਦੇ ਰਹੀ। ਜਿਸ ਕਰ ਕੇ ਮੁਲਾਜ਼ਮਾਂ ਨੂੰ ਜਥੇਬੰਦ ਕਰਨ ਲਈ ਮੁਲਾਜ਼ਮਾਂ ਦੀਆਂ ਬਲਾਕਾਂ ਦੀਆਂ ਚੋਣਾਂ ਕਰਵਾ ਕੇ ਜ਼ਿਲ੍ਹੇ ਦੀ ਚੋਣ ਕੀਤੀ ਗਈ।

ਇਸੇ ਲੜੀ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਬਲਾਕ ਤਰਨਤਾਰਨ ਦੀ ਚੋਣ ਕੀਤੀ ਗਈ ਹੈ। ਜਿਸ 'ਚ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੋਬਲੀਆਂ, ਜਨਰਲ ਸਕੱਤਰ ਅਜੀਤ ਸਿੰਘ ਮੱਲ੍ਹੀ, ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਰੋਡਵੇਜ਼, ਸੁਰਜੀਤ ਸਿੰਘ ਨਗਰ ਕੌਂਸਲ, ਸੀਨੀਅਰ ਸਹਾਇਕ ਗੁਰਪ੍ਰਰੀਤ ਸਿੰਘ, ਮੀਤ ਪ੍ਰਧਾਨ ਪ੍ਰਮਜੀਤ ਕੌਰ ਆਸ਼ਾ ਵਰਕਰ, ਸੰਤੋਖ ਸਿੰਘ ਵਾਟਰ ਸਪਲਾਈ, ਮਨਜੀਤ ਸਿੰਘ ਸਿਹਤ ਵਿਭਾਗ, ਕੈਸ਼ੀਅਰ ਗੁਰਵਿੰਦਰ ਸਿੰਘ ਸਹਾਇਕ, ਕੈਸ਼ੀਅਰ ਸਰਬਜੀਤ ਸਿੰਘ ਵਾਟਰ ਸਪਲਾਈ, ਬਚਿੱਤਰ ਸਿੰਘ ਪ੍ਰਰੈਸ ਸਕੱਤਰ ਬੀ ਐਂਡ ਆਰ, ਰਮਨਜੀਤ ਕੌਰ ਪ੍ਰਚਾਰ ਸਕੱਤਰ ਚੁਤਾਲਾ, ਸੁਖਦੇਵ ਸਿੰਘ ਦਫਤਰੀ ਸਕੱਤਰ, ਜੱਜਬੀਰ ਸਿੰਘ ਸਹਾਇਕ ਪ੍ਰਰੈੱਸ ਸਕੱਤਰ ਪਸ਼ੂ ਪਾਲਣ ਵਿਭਾਗ, ਰੇਸ਼ਮ ਸਿੰਘ ਸਿਖਿਆ ਪ੍ਰਚਾਰ ਸਕੱਤਰ, ਕੁਲਵਿੰਦਰ ਕੌਰ ਆਦਿ ਸਾਰੀ ਟੀਮ ਵੱਧ ਚੜ੍ਹ ਕੇ ਕੰਮ ਕਰੇਗੀ ਇਸ ਤੋਂ ਇਲਾਵਾ ਦਵਿੰਦਰ ਸਿੰਘ, ਅਜੀਤ ਸਿੰਘ, ਕ੍ਰਿਸ਼ਨਾ ਰੈਡੀ, ਸਰਵਣ ਸਿੰਘ, ਦਿਲਬਾਗ ਸਿੰਘ, ਰਾਮ ਪ੍ਰਕਾਸ਼, ਸੁਰਜੀਤ ਸਿੰਘ, ਰਾਮ ਸਰਨ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਪਿ੍ਰਥਵੀ, ਮਿਲਖਾਂ ਸਿੰਘ ਤੇ ਹੋਰ ਬਹੁਤ ਸਾਰੇ ਭਰਾਤਰੀ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।