ਬੱਲੂ ਮਹਿਤਾ, ਪੱਟੀ : ਸਬ ਡਵੀਜ਼ਨ ਪੱਟੀ ਦੇ ਪਿੰਡ ਜੋੜਾ ਵਿਖੇ ਰਿਹਾਇਸ਼ੀ ਘਰਾਂ ਦੇ ਨੇੜੇ ਬਣੇ ਹੱਡਾਰੋੜੀ ਨੂੰ ਲੈ ਕੇ ਪਿੰਡ ਦੇ ਲੋਕਾਂ 'ਚ ਜਿੱਥੇ ਰੋਸ ਪਾਇਆ ਜਾ ਰਿਹਾ ਹੈ, ਉਥੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਦਿਆ ਹੱਡਾਰੋੜੀ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਿਲਬਾਗ ਸਿੰਘ ਮੈਂਬਰ, ਸ਼ਰਨਦੀਪ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਤੇ ਸੁਚਚੈਨ ਸਿੰਘ ਮੈਂਬਰ ਨੇ ਦੱਸਿਆ ਕਿ ਇਕ ਪਾਸੇ ਤਾਂ ਭਿਆਨਕ ਬਿਮਾਰੀ ਨਾਲ ਗਊਆਂ ਮਰ ਰਹੀਆਂ ਹਨ। ਜਿਸ ਨੂੰ ਬਚਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਦੂਜੇ ਪਾਸੇ ਪਿੰਡ ਦੇ ਹੀ ਕੁਝ ਲੋਕਾ ਵੱਲੋਂ ਗਊਆਂ ਪਿੰਡ ਵਿਚ ਹੀ ਸੁੱਟੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਬੇਸ਼ੱਕ ਪਿੰਡ ਵਿਖੇ ਬਣਿਆ ਹੱਡੋਰੋੜੀ ਪੁਰਾਣਾ ਹੈ ਪਰ ਉਸ ਸਮੇਂ ਇਥੇ ਲੋਕਾਂ ਦੀ ਰਿਹਾਇਸ਼ ਨਹੀਂ ਸੀ। ਜਦੋਂਕਿ ਹੁਣ ਲੋਕ ਇਥੇ ਵੱਸਦੇ ਹਨ। ਗੁਰਦੇਵ ਸਿੰਘ, ਗੋਰਾ ਸਿੰਘ, ਗੁਰਸਾਹਿਬ ਸਿੰਘ, ਸ਼ਿੰਦਾ ਨੇ ਕਿਹਾ ਕਿ ਨੇੜਲੇ ਘਰਾਂ ਦੇ ਵਸਨੀਕ ਭਿਆਨਕ ਬਿਮਾਰੀਆਂ ਤੋਂ ਪੀੜ੍ਹਤ ਹੋ ਰਹੇ ਹਨ। ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਥੇ ਰਾਹਗੀਰਾਂ ਨੂੰ ਕੁੱਤੇ ਵੱਢ ਦਿੰਦੇ। ਕੁਝ ਸਮਾਂ ਪਹਿਲਾਂ ਤਾ ਇਥੇ ਇਕ ਬੱਚੇ ਦੀ ਕੁੱਤਿਆਂ ਵੱਲੋਂ ਜ਼ਖਮੀ ਕਰਨ ਉਪਰੰਤ ਮੌਤ ਹੋ ਗਈ ਸੀ । ਇਸ ਮੌਕੇ ਕਾਲਾ ਸਿੰਘ, ਗੁਰਨਾਮ ਸਿੰਘ, ਮੰਗਲ ਸਿੰਘ, ਹਰਵਿੰਦਰ ਸਿੰਘ, ਬਾਬਾ ਰੋਸ਼ਨ ਸਿੰਘ, ਰਾਜਬੀਰ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਪੂਰਨ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ, ਗੁਲਾਬ ਸਿੰਘ, ਸਤਨਾਮ ਸਿੰਘ, ਸਵਰਨ ਸਿੰਘ,ਦਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ, ਗੁਰਭੇਜ ਸਿੰਘ, ਗੁਰਬਿੰਦਰ ਸਿੰਘ, ਅਮਰੀਕ ਸਿੰਘ ਨੇ ਦੱਸਿਆ ਕਿ ਪਹਿਲਾਂ ਕਾਂਗਰਸ ਸਰਕਾਰ ਸਮੇਂ ਇਹ ਹੱਡੋਰੋੜੀ ਬੰਦ ਰਿਹਾ ਹੈ। ਪਰ ਹੁਣ ਫਿਰ ਇਥੇ ਲੋਕਾਂ ਵੱਲੋਂ ਮਰੀਆਂ ਗਊਆਂ ਸੁੱਟੀਆਂ ਜਾ ਰਹੀਆਂ ਹਨ। ਮੌਕੇ 'ਤੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪਿੰਡ 'ਚ ਬਣੇ ਹੱਡੋਰੋੜੀ ਨੂੰ ਬੰਦ ਕਰਵਾਇਆ ਜਾਵੇ।