ਬੱਲੂ ਮਹਿਤਾ, ਪੱਟੀ - ਪੰਜਾਬ ਏਕਤਾ ਪਾਰਟੀ ਵੱਲੋਂ 'ਪੰਜਾਬ ਬਚਾਉ ਤੇ ਇਨਸਾਫ ਰੈਲੀ' ਸ਼ੁੱਕਰਵਾਰ ਨੂੰ ਮਾਝੇ ਦੀ ਧਰਤੀ ਦਾਣਾ ਮੰਡੀ ਪੱਟੀ ਵਿਖੇ ਕੀਤੀ ਗਈ। ਜਿਸ ਵਿਚ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ,ਵਿਧਾਇਕ ਮਾ. ਬਲਦੇਵ ਸਿੰਘ ਜੈਤੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬੀ ਏਕਤਾ ਪਾਰਟੀ ਆਮ ਵਰਗਾ ਦੀ,ਪੰਜਾਬ ਦੀ ਤੇ ਸਾਰੇ ਧਰਮਾ ਦੀ ਪਾਰਟੀ ਹੈ। ਜਿਸ ਵਿੱਚ ਸਬ ਨੂੰ ਬਰਾਬਰ ਦਾ ਸਤਿਕਾਰ ਮਿਲੇਗਾ। ਅਕਾਲੀ ਦਲ ਅਤੇ ਕਾਂਗਰਸ ਦੋਵੇ ਰਵਾਇਤੀ ਪਾਰਟੀਆਂ ਹਨ ਜਿਨ੍ਹਾਂ ਦੇ ਝੂਠੇ ਲਾਰਿਆਂ ਤੋਂ ਜਨਤਾ ਅਕ ਚੁੱਕੀ ਹੈ ਅਤੇ ਹੁਣ ਤੀਸਰਾ ਬਦਲ ਦੇਖਣਾ ਚਾਹੁੰਦੀ ਹੈ। ਖਹਿਰਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਲੋਕਾਂ ਨੂੰ ਲੁੱਟਿਆ। ਰੇਤਾ, ਬੱਜ਼ਰੀ, ਮਾਫੀਆਂ ਰਾਜ, ਟਰਾਸਪੋਰਟ ਅਤੇ ਸ਼ਰਾਬ ਸ਼ਰਾਬ ਦੇ ਠੇਕੇਆਂ ਦੀ ਲੁੱਟ ਕੀਤੀ ਇਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ। ਸਾਡੇ ਨਿਰਦੋਸ਼ ਨੌਜਵਾਨ ਇਨ੍ਹਾਂ ਮਰਵਾਏ ਅਤੇ ਦੋਸ਼ੀ ਪੁਲਿਸ ਦੇ ਮੁਲਾਜ਼ਮਾਂ ਨੂੰ ਬਾਦਲ ਦੀ ਸਰਕਾਰ ਨੇ 2 ਸਾਲ ਬਚਾਈ ਰੱਖਿਆ। ਇਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਕੇ ਰੱਖ ਦਿੱਤਾ।

ਖਹਿਰਾ ਨੇ ਕਿਹਾ ਕਿ ਕੈਪਟਨ ਨੇ ਵੀਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਅੱਜ ਵੀਂ ਪੰਜਾਬ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਪੜ੍ਹੇ ਲਿਖੇ ਨੌਜਵਾਨਾਂ ਰੁਜ਼ਗਾਰ ਨੂੰ ਤਰਸ ਰਹੇ ਹਨ। ਪੀਐਚਡੀ ਕਰਕੇ ਨੋਕਰੀਆਂ ਦੀ ਆਸ 'ਤੇ ਬੈਠੇ ਨੌਜਵਾਨ ਲੜਕੇ-ਲੜਕੀਆਂ ਘਰ ਬੈਠੇ ਹਨ ਜਾਂ ਵਿਦੇਸ਼ਾਂ ਨੂੰ ਜਾਣ ਲਈ ਮਜ਼ਬੂਰ ਹਨ। ਕਿਉਂਕਿ ਸਾਡੇ ਸੂਬੇ ਵਿੱਚ ਹਨੇੜੇ ਬੇਰੁਜਗਾਰੀ, ਭ੍ਰਿਸ਼ਟਾਂਚਾਰ ਤੋ ਇਲਾਵਾ ਇਨ੍ਹਾਂ ਨੌਜਵਾਨਾਂ ਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਿਰੋਧੀ ਧਿਰ ਦਾ ਲੀਡਰ ਜਿਹੜਾ ਰੇਤਾ ਦੀਆਂ ਖੱਡਾ ਨੂੰ ਪੈ ਗਿਆ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੇਠਾ ਡਿੱਗ ਰਿਹਾ ਹੈ। ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ ਪਰ ਆਮ ਜਨਤਾ ਪ੍ਰਾਈਵੇਟ ਸਕੂਲਾਂ/ਹਸਪਤਾਲਾਂ 'ਚ ਕਿੱਥੋਂ ਇਲਾਜ਼ ਕਰਵਾਏ। ਉਨ੍ਹਾਂ ਕਿਹਾ ਕਿ ਸਾਡੀਆਂ ਫਸਲਾਂ ਦੇ ਭਾਅ ਵੀ ਦਿੱਲੀ ਤੋਂ ਤੈਅ ਹੁੰਦੇ ਹਨ। ਮਹਿਗਾਈ ਵੱਧ ਗਈ ਪਰ ਫਸਲਾ ਦਾ ਰੇਟ ਨਹੀਂ ਵਧਿਆ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਅੱਜ ਵੀ ਕਿਸਾਨਾਂ ਸਿਰ ਹੈ। ਕੈਪਟਨ ਸਰਕਾਰ 'ਚ 600 ਕਿਸਾਨਾਂ ਨੇ ਆਤਮ ਹੱਤਿਆਂ ਕੀਤੀ। ਨਸ਼ੇ ਨਾਲ ਨੌਜ਼ਵਾਨਾਂ ਦੀ ਮੌਤ ਹੋਈੇ।

ਖਹਿਰਾ ਨੇ ਕਿਹਾ ਕਿ ਅੱਜ ਪੰਜਾਬੀ ਏਕਤਾ ਪਾਰਟੀ ਵਾਅਦਾ ਇਸ ਮੰਚ ਤੋਂ ਵਾਅਦਾ ਕਰਦੀ ਹੈ ਕਿ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੱਛੜੇ ਵਰਗਾਂ, ਨੌਜਵਾਨਾਂ ਦਲਿਤ ਪਰਿਵਾਰਾਂ, ਵਪਾਰੀ ਵਰਗ ਆਦਿ ਕੋਈ ਵੀ ਸਬੰਧਿਤ ਵਾਅਦਾ ਕਰੇਗੀ। ਉਸ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਹਲਫੀਆ ਬਿਆਨ ਦੇਵੇਗੀ ਅਤੇ ਜੇਕਰ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਅਸੀਂ ਸਜ਼ਾ ਦੇ ਹੱਕਦਾਰ ਹੋਵਾਂਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਪੰਜਾਬ ਦੇ ਪਾਣੀ ਦਾ ਮਤਾ 16 ਨਵੰਬਰ 2016 ਨੂੰ ਪਾਸ ਹੋਇਆ। ਮਤੇ ਵਿੱਚ ਕਿਹਾ ਕਿ ਰਾਜਸਥਾਨ, ਦਿੱਲੀ, ਹਰਿਆਣਾ ਸਰਕਾਰ ਤੋਂ ਪੰਜਾਬ ਦੇ ਪਾਣੀ ਦਾ ਬਿੱਲ ਲਵੇਗੀ। ਇਸ ਮੌਕੇ 'ਤੇ ਖਹਿਰਾ ਨੇ ਜਨਤਾ ਨਾਲ ਵਾਅਦਾ ਕੀਤਾ ਕਿ ਜਿਸ ਦਿਨ ਪੰਜਾਬ ਵਿੱਚ 'ਅੱਛੀ ਸਰਕਾਰ' ਬਣੇਗੀ ਪੰਜਾਬ ਦੇ ਪਾਣੀਆਂ ਦੀ ਕੀਮਤ ਗੁਆਡੀ ਰਾਜਾ ਤੋਂ ਵਸੂਲੀ ਜਾਵੇਗੀ। ਇਨ੍ਹਾਂ ਤੋਂ ਸਾਰੇ ਕਬਜ਼ੇ ਖੋਹ ਲਏ ਜਾਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਬੱਸਾ ਦੇ ਰੂਟ ਪਰਮਟ ਦਿੱਤੇ ਜਾਣਗੇ। ਇਸ ਮੌਕੇ 'ਤੇ ਵਿਧਾਇਕ ਮਾ. ਬਲਦੇਵ ਸਿੰਘ ਜੈਤੋ, ਸੁਖਬੀਰ ਸਿੰਘ ਵਲਟੋਹਾ ਜ਼ਿਲਾ ਪ੍ਰਧਾਨ ਤਰਨਤਾਰਨ, ਸਰਤਾਜ਼ ਸਿੰਘ ਸੰਧੂ ਹਰੀਕੇ ਪੱਤਣ, ਨਵਜੋਤ ਕੌਰ ਲੰਬੀ ਨੇ ਵੀਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Posted By: Amita Verma