ਬੱਲੂ ਮਹਿਤਾ, ਪੱਟੀ : ਸੀਨੀਅਰ ਮੈਡੀਕਲ ਅਫ਼ਸਰ ਪੱਟੀ ਡਾ. ਗੁਰਪ੍ਰਰੀਤ ਸਿੰਘ ਰਾਏ ਜੀ ਦੀ ਅਗਵਾਈ ਹੇਠ ਸਬ ਜੇਲ੍ਹ ਪੱਟੀ ਵਿਖੇ ਜਤਿੰਦਰਪਾਲ ਸਿੰਘ ਸੁਪਰਡੈਂਟ ਜੇਲ੍ਹ ਪੱਟੀ ਦੇ ਸਹਿਯੋਗ ਨਾਲ ਡਾ. ਜਸਪ੍ਰਰੀਤ ਮੈਡੀਕਲ ਅਫ਼ਸਰ ਇੰਚਾਰਜ ਰੀ-ਹੈਬ ਸੈਂਟਰ ਪੱਟੀ ਵੱਲੋਂ ਨਸ਼ਾ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨਾਂ੍ਹ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਸਰੀਰਕ, ਮਾਨਸਿਕ ਤੇ ਸਮਾਜਿਕ ਨੁਕਸਾਨ ਹੁੰਦੇ ਹਨ ਅਤੇ ਨਸ਼ੇ ਦੇ ਵਧ ਰਹੇ ਰੁਝਾਨ ਕਾਰਨ ਬਹੁਤ ਸਾਰੀਆਂ ਬਿਮਾਰੀਆਂ 'ਚ ਵੀ ਵਾਧਾ ਹੋ ਰਿਹਾ ਹੈ। ਜਿਵੇਂ ਕਿ ਐੱਚਆਈਵੀ, ਐੱਚਸੀਵੀ, ਜਿਗਰ ਦੀਆਂ ਬੀਮਾਰੀਆ, ਕੈਂਸਰ ਆਦਿ। ਡਾਕਟਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ ਜਿਸ ਦਾ ਸਹੀ ਤਰੀਕੇ ਤੇ ਸਮੇਂ ਸਿਰ ਇਲਾਜ ਕਰਵਾਉਣ ਨਾਲ ਇਸ ਨੂੰ ਛੱਡਿਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਡੀ ਅਡਿਕਸ਼ਨ ਸੈਂਟਰ, ਓਟ ਸੈਂਟਰ ਖੋਲ੍ਹੇ ਗਏ ਹਨ ਜਿਥੇ ਕਿ ਟਰੀਟਮੈਂਟ ਦੇ ਨਾਲ ਕੌਂਸਿਲੰਗ ਆਦਿ ਦੀ ਸੁਵਿਧਾ ਵੀ ਉਪਲਬੱਧ ਹੈ।

ਇਸ ਮੌਕੇ ਸੁਪਰਡੈਂਟ ਜਤਿੰਦਰਪਾਲ ਸਿੰਘ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਨਸ਼ੇ ਦੀ ਰੋਕਥਾਮ ਲਈ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ੍ਹ ਦੱਸਿਆ ਕਿ ਨਸ਼ਾ ਇਨਸਾਨ ਨੂੰ ਘੁਣ ਵਾਂਗ ਖਾ ਜਾਂਦਾ ਹੈ ਅਤੇ ਨਸ਼ੇ ਦੀ ਦੁੁਰਵਰਤੋਂ ਵਿਅਕਤੀ ਨੂੰ ਕਈ ਤਰ੍ਹਾਂ ਦੇ ਅਪਰਾਧ ਕਰਨ ਲਈ ਮਜਬੂਰ ਕਰਦੀ ਹੈ। ਇਸ ਲਈ ਨਸ਼ੇ ਤੋਂ ਦੂਰ ਰਹਿਣਾ ਹੀ ਸਾਡੇ ਲਈ ਬਿਹਤਰ ਹੈ। ਇਸ ਮੌੌਕੇ ਮੈਡੀਕਲ ਅਫ਼ਸਰ ਡਾ. ਜਸਪ੍ਰਰੀਤ ਸਿੰਘ, ਕੌਂਸਲਰ ਪਰਮਿੰਦਰਪਾਲ ਸਿੰਘ, ਕੌਂਸਲਰ ਨਵਜੋਤ ਸਿੰਘ, ਰਾਜਕਰਨ ਸਿੰਘ ਆਦਿ ਹਾਜ਼ਰ ਸਨ।