ਪ੍ਰਤਾਪ ਸਿੰਘ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਗਲੀ ਵਿਚ ਖੜ੍ਹੇ ਹੋਣ ਤੋਂ ਰੋਕਣ 'ਤੇ ਤਾਂ ਲੋਕਾਂ ਨੇ ਔਰਤ ਤੇ ਉਸਦੇ ਲੜਕੇ ਦੀ ਕੁੱਟਮਾਰ ਕਰਦਿਆਂ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਬਿਮਲਾ ਵਾਸੀ ਗਲੀ ਗੁਰਦੁਆਰਾ ਸਾਹਿਬ ਮੁਰਾਦਪੁਰ ਵਾਲੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦੇ ਪਤੀ ਮਹਿੰਗਾਰਾਮ ਨੇ ਸੋਨਾ ਪੁੱਤਰ ਜੱਸਾ ਸਿੰਘ ਵਾਸੀ ਨੇੜੇ ਗੋਦਾਮ ਮੁਰਾਦਪੁਰ ਨੂੰ ਜੋ ਗਲੀ ਵਿਚ ਹੋਰ ਲੜਕਿਆਂ ਨਾਲ ਖੜ੍ਹਾ ਰਹਿੰਦਾ ਸੀ ਨੂੰ ਰੋਕਿਆ ਸੀ। ਇਸੇ ਤਹਿਤ ਸੋਨਾ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗ ਪਿਆ। ਲੰਘੇ ਦਿਨ ਸੋਨਾ, ਰੇਸ਼ਮ ਸਿੰਘ, ਚੈਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਰਾਦਪੁਰ ਖੁਰਦ ਅਤੇ ਗੁਰਵਿੰਦਰ ਸਿੰਘ ਉਰਫ ਗੱਟੂ ਪੁੱਤਰ ਸੀਤਲ ਐਫਸੀਆਈ ਗੋਦਾਮ ਮੁਰਾਦਪੁਰ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਉਸਦੀ ਅਤੇ ਲੜਕੇ ਦੀ ਕੁੱਟਮਾਰ ਕਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਘਟਨਾ ਦੀ ਜਾਂਚ ਕਰ ਰਹੇ ਬੱਸ ਅੱਡਾ ਚੌਕੀ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ।

Posted By: Susheel Khanna