ਨਵੀਂ ਦਿੱਲੀ / ਸੋਨੀਪਤ, ਜੇਐਨਐਨ : ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ 'ਤੇ ਪੰਜਾਬ ਦੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ 'ਚ ਨਵੇਂ ਤੱਥ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਲਖਬੀਰ ਨਿਹੰਗਾਂ ਵੱਲੋਂ ਪੁੱਛੇ ਜਾਣ 'ਤੇ 30,00 ਰੁਪਏ ਦਿੱਤੇ ਜਾਣ ਦੀ ਗੱਲ ਮੰਨ ਰਿਹਾ ਹੈ। ਇਸਦੇ ਨਾਲ ਹੀ ਉਹ ਇਸ ਵੀਡੀਓ 'ਚ ਭੇਜਣ ਵਾਲੇ ਦਾ ਮੋਬਾਈਲ ਫ਼ੋਨ ਨੰਬਰ ਵੀ ਦੱਸ ਰਿਹਾ ਹੈ। ਇਹ ਵੀਡੀਓ 'ਚ ਉਸ ਨੌਜਵਾਨ ਦੇ ਹੱਥਾਂ ਅਤੇ ਲੱਤਾਂ ਦੇ ਕੱਟਣ ਤੋਂ ਪਹਿਲਾਂ ਦੀ ਹੈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਨਾਲ ਹੀ ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮੌਤ ਤੋਂ ਠੀਕ ਪਹਿਲਾਂ ਨੌਜਵਾਨ ਲਖਬੀਰ ਸਿੰਘ ਦੇ ਚਿਹਰੇ, ਹੱਥਾਂ ਤੇ ਪੈਰਾਂ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਵੀਡੀਓ ਦੀ ਸੱਚਾਈ ਦਾ ਪਤਾ ਲਾਏਗੀ। ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਪੰਜਾਬ ਦੇ ਨੌਜਵਾਨ ਲਖਬੀਰ ਸਿੰਘ ਦਾ ਸਿੰਘੂ ਬਾਰਡਰ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲੇਆਮ ਨਾਲ ਸਬੰਧਤ ਕੁਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਸ 'ਚ ਨੌਜਵਾਨ ਦੀਆਂ ਬਾਹਾਂ ਅਤੇ ਲੱਤਾਂ ਵੱਢੀਆਂ ਗਈਆਂ ਸਨ ਤੇ ਉਸਦੀ ਲਾਸ਼ ਬੈਰੀਕੇਡ 'ਤੇ ਲਟਕਦੀ ਦਿਖਾਈ ਦੇ ਰਹੀ ਸੀ। ਉਸ ਦੇ ਆਲੇ ਦੁਆਲੇ ਕੁਝ ਨਿਹੰਗ ਨਜ਼ਰ ਆਉਂਦੇ ਹਨ।

ਬੁੱਧਵਾਰ ਨੂੰ ਇਸ ਮਾਮਲੇ 'ਚ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜੋ ਤੇਜ਼ੀ ਨਾਲ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਗਿਆ। ਇਹ ਵੀਡੀਓ ਉਸ ਨੌਜਵਾਨ ਦੀ ਬਾਂਹ ਅਤੇ ਲੱਤਾਂ ਵੱਢਣ ਤੋਂ ਪਹਿਲਾਂ ਦੀ ਹੈ।

Posted By: Ravneet Kaur