ਰਾਕੇਸ਼ ਨਈਅਰ, ਚੋਹਲਾ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ 'ਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦਾ ਨਤੀਜਾ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਵੀ 100 ਫ਼ੀਸਦੀ ਰਿਹਾ।
ਇਸ ਸਾਲ ਸਕੂਲ ਦੇ ਸਾਇੰਸ, ਕਾਮਰਸ ਤੇ ਆਰਟਸ ਦੇ ਕੁੱਲ 92 ਵਿਦਿਆਰਥੀਆਂ ਨੇ ਪ੍ਰਰੀਖਿਆ ਦਿੱਤੀ ਤੇ 92 ਵਿਦਿਆਰਥੀ ਹੀ ਚੰਗੇ ਨੰਬਰ ਲੈ ਕੇ ਪਾਸ ਹੋਏ, ਜਿਨਾਂ੍ਹ ਵਿਚ ਸਾਇੰਸ ਗਰੁੱਪ ਵਿਚ ਅਨਮੋਲਦੀਪ ਕੌਰ, ਨਵਦੀਪ ਕੌਰ, ਸ਼ਰਨਪ੍ਰਰੀਤ ਕੌਰ, ਈਸ਼ਮਨਜੋਤ ਕੌਰ, ਕੰਵਲਜੀਤ ਕੌਰ ਤੇ ਸੌਰਵ ਜੋਸ਼ੀ, ਕਾਮਰਸ ਗਰੁੱਪ ਵਿਚ ਨਵਪ੍ਰਰੀਤ ਕੌਰ, ਕਿਰਨਦੀਪ ਕੌਰ, ਸੁਖਮਨਦੀਪ ਸਿੰਘ ਤੇ ਆਰਟਸ ਗਰੁੱਪ ਵਿਚ ਕਾਜਲਪ੍ਰਰੀਤ ਕੌਰ, ਮਹਿਕਪ੍ਰਰੀਤ ਕੌਰ ਜਰਮਨਜੀਤ ਸਿੰਘ ਨਵਰੋਜ ਸਿੰਘ ਨੇ ਸਕੂਲ ਵਿੱਚੋਂ ਕ੍ਰਮਵਾਰ ਸਭ ਤੋਂ ਵੱਧ ਨੰਬਰ ਲੈ ਕੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ, ਐਜੂਕੇਸ਼ਨ ਡਾਇਰੈਕਟਰ ਨਵਦੀਪ ਕੌਰ ਸੰਧੂ ਤੇ ਪਿੰ੍ਸੀਪਲ ਨਿਰਭੈ ਸਿੰਘ ਸੰਧੂ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ, ਕਿ ਸਾਡੇ ਵਿਦਿਆਰਥੀ ਨਤੀਜਿਆਂ 'ਚ ਹਰ ਸਾਲ ਆਪਣਾ ਰਿਕਾਰਡ ਕਾਇਮ ਕਰ ਸਕੂਲ ਦਾ ਨਾਂ ਰੌਸ਼ਨ ਕਰਦੇ ਹਨ। ਉਨਾਂ੍ਹ ਇਹ ਸਾਰੀ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਨੂੰ ਦਿੱਤਾ, ਜਿਨਾਂ੍ਹ ਦੀ ਮਿਹਨਤ ਤੇ ਪੇ੍ਰਰਣਾ ਸਦਕਾ ਵਿਦਿਆਰਥੀ ਮੱਲਾਂ ਮਾਰ ਰਹੇ ਹਨ।