ਬੱਲੂ ਮਹਿਤਾ, ਪੱਟੀ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਏ-ਦਸਤਾਰ ਲਹਿਰ ਵੱਲੋਂ ਕਰਵਾਇਆ ਗਿਆ ਸੱਤਵਾਂ ਦਸਤਾਰ ਤੇ ਦੁਮਾਲਾ ਮੁਕਾਬਲਾ ਗੁਰਦੁਆਰਾ ਬਾਬਾ ਚਰਨ ਦਾਸ ਪਿੰਡ ਚੂਸਲੇਵੜ ਦੇ ਦੀਵਾਨ ਹਾਲ 'ਚ ਸਫਲਤਾ ਪੂਰਵਕ ਸਮਾਪਤ ਹੋਇਆ, ਜਿਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਬੱਚਿਆਂ ਤੇ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ। ਇਹ ਮੁਕਾਬਲਾ ਪੰਜ ਗਰੁੱਪਾਂ ਵਿਚ ਕਰਵਾਇਆ ਗਿਆ, ਜਿਨਾਂ੍ਹ ਵਿਚ 5 ਤੋਂ 10, 11 ਤੋਂ 15, 16 ਤੋਂ 20 ਸਾਲ ਦੇ 120 ਬੱਚਿਆਂ ਤੇ ਸੰਗਤ ਨੇ ਭਾਗ ਲੈ ਕੇ ਗੁਰੂ ਦੇ ਬਖਸ਼ੇ ਤਾਜ਼ ਨੂੰ ਸਿਰ 'ਤੇ ਹਮੇਸ਼ਾ ਲਈ ਸਜਾਈ ਰੱਖਣ ਦਾ ਪ੍ਰਣ ਕੀਤਾ। ਸਟੇਜ ਸੰਚਾਲਨ ਪੋ੍. ਗੁਰਸੇਵਕ ਸਿੰਘ ਬੋਪਾਰਾਏ ਮੀਤ ਪ੍ਰਧਾਨ ਵੱਲੋਂ ਕੀਤਾ ਗਿਆ।

ਇਸ ਦੌਰਾਨ ਭਾਈ ਦਿਲਬਾਗ ਸਿੰਘ ਧਾਰੀਵਾਲ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਿਰਫ਼ ਦਸਤਾਰ ਨੂੰ ਮੁਕਾਬਲੇ ਵਿਚ ਭਾਗ ਲੈ ਕੇ ਇਨਾਮ ਪ੍ਰਰਾਪਤ ਕਰਨ ਤਕ ਬੰਨ੍ਹਣਾ, ਇਹ ਵਪਾਰੀ ਬਿਰਤੀ ਹੈ। ਇਸ ਪੋ੍ਗਰਾਮ 'ਚ ਉਚੇਚੇ ਤੌਰ 'ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਪਿੰ੍ਸੀਪਲ ਗੁਰਪ੍ਰਤਾਪ ਸਿੰਘ ਧਨੋਆ ਨੇ ਸ਼ਿਰਕਤ ਕੀਤੀ। ਉਨਾਂ੍ਹ ਕਿਹਾ ਕਿ ਜਦੋਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਖਿਡਾਰੀ ਲੈ ਕੇ ਜਾਣ ਦਾ ਸੱਦਾ ਆਉਂਦਾ ਹੈ, ਤਾਂ ਉਨਾਂ੍ਹ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਬਤ ਸੂਰਤਿ ਬੱਚੇ ਲੈ ਕੇ ਜਾਈਏ।

ਇਸ ਨਾਲ ਜਿੱਥੇ ਪੱਗ ਦੀ ਕੌਮੀ ਪੱਧਰ 'ਤੇ ਸ਼ਾਨ ਉੱਚੀ ਹੁੰਦੀ ਹੈ, ਉਥੇ ਨਾਲ ਹੀ ਬਾਕੀ ਬੱਚਿਆਂ ਲਈ ਵੀ ਉਹ ਪੇ੍ਰਰਣਾਸਰੋਤ ਬਣਦੇ ਹਨ। ਉਨਾਂ੍ਹ ਲਹਿਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਚਾਰ ਦੀ ਅਜੋਕੇ ਸੰਦਰਭ ਅੰਦਰ ਬਹੁਤ ਲੋੜ ਹੈ।

ਇਸ ਮੌਕੇ ਜਥੇਦਾਰ ਭਾਟੀਆ ਨੇ ਕਿਹਾ ਕਿ ਦਸਤਾਰ ਤੇ ਕੇਸਾਂ ਦਾ ਬੱਚਿਆਂ ਦੇ ਸਿਰਾਂ ਤੋਂ ਗਾਇਬ ਹੋਣ ਦਾ ਕਾਰਨ ਮਾਪੇ ਹਨ, ਜੋ ਪੈਸੇ ਦੇ ਲਾਲਚ ਵਿਚ ਇੰਨੇ ਵਿਅਸਤ ਹੋ ਗਏ ਹਨ ਕਿ ਬੱਚਿਆਂ ਦੀ ਸਾਂਭ-ਸੰਭਾਲ ਲਈ ਉਨਾਂ੍ਹ ਕੋਲ ਟਾਇਮ ਹੀ ਨਹੀਂ ਹੈ। ਸੋ ਦਸਤਾਰਾਂ ਤੇ ਕੇਸਾਂ ਨੂੰ ਸੰਭਾਲਣ ਲਈ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ। ਉਨਾਂ੍ਹ ਨੇ ਲਹਿਰ ਨਾਲ ਹਰ ਸਮੇਂ ਖੜ੍ਹਨ ਦਾ ਭਰੋਸਾ ਦਿਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਚਰਨ ਦਾਸ ਦੇ ਤਰਸੇਮ ਸਿੰਘ ਵੱਲੋਂ ਜਥੇਬੰਦੀ ਨੂੰ ਹਰ ਇਕ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

ਅੰਤ 'ਚ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਸੁਖਪਾਲ ਸਿੰਘ ਠੱਟਾ ਨੇ ਧੰਨਵਾਦ ਕੀਤਾ। ਇਸ ਮੌਕੇ ਦਸਤਾਰ ਅਤੇ ਦੁਮਾਲੇ ਮੁਕਾਬਲੇ 'ਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਬਾਕੀ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਜਸਵਿੰਦਰ ਸਿੰਘ ਕਲਸੀ ਭਲਵਾਨ ਦਾ ਸਿਹਤ ਸੰਭਾਲ ਐਵਾਰਡ ਨਾਲ ਤੇ ਖੁਸ਼ਪ੍ਰਰੀਤ ਕੌਰ ਪੱਟੀ ਦਾ ਪੇਂਟਿੰਗ ਲਈ ਤੇ ਮਨਬੀਰ ਕੌਰ ਦਾ ਦੁਮਾਲੇ ਵਿਚੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਹਰਪ੍ਰਰੀਤ ਸਿੰਘ, ਸੰਦੀਪ ਸਿੰਘ ਧਾਲੀਵਾਲ, ਜਸ਼ਨਪ੍ਰਰੀਤ ਸਿੰਘ, ਗੁਰਵਿੰਦਰ ਸਿੰਘ, ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਗੁਰਭੇਜ ਸਿੰਘ ਰੱਬ, ਭਾਈ ਸੁਖਦੇਵ ਸਿੰਘ ਕਲਸੀਆਂ, ਭਾਈ ਗੁਰਲਾਲ ਸਿੰਘ ਧਗਾਣਾ, ਭਾਈ ਰਾਮ ਸਿੰਘ ਬਲੇਰ, ਬਾਬਾ ਅਮਰ ਸਿੰਘ ਸਭਰਾ, ਜਥੇਦਾਰ ਬਲਵਿੰਦਰ ਸਿੰਘ, ਬਾਬਾ ਬਲਜਿੰਦਰ ਸਿੰਘ, ਜਥੇਦਾਰ ਤਰਸੇਮ ਸਿੰਘ, ਬਾਬਾ ਸੁਰਜੀਤ ਸਿੰਘ ਗੰ੍ਥੀ, ਗੁਰਪ੍ਰਰੀਤ ਸਿੰਘ, ਜਥੇਦਾਰ ਸਰੂਪ ਸਿੰਘ, ਮਾਸਟਰ ਮਨਦੀਪ ਸਿੰਘ, ਗੁਰਨਾਮ ਸਿੰਘ ਫੌਜੀ, ਜਥੇਦਾਰ ਸੁਰਜੀਤ ਸਿੰਘ, ਹਰਚਰਨ ਸਿੰਘ ਉਬੋਕੇ, ਹਰਜੀਤ ਸਿੰਘ ਓਬੋਕੇ, ਤਰਸੇਮ ਸਿੰਘ ਮੰਡ, ਗੁਰਜੀਤ ਸਿੰਘ ਅਲਗੋਂ, ਅਵਤਾਰ ਸਿੰਘ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ।