ਬੱਲੂ ਮਹਿਤਾ, ਪੱਟੀ

ਤਹਿਸੀਲ ਪੱਧਰ ਦਾ 75ਵਾਂ ਸੁਤੰਤਰਤਾ ਦਿਹਾੜੇ ਦਾ ਸਰਕਾਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਵਿਖੇ ਹੋਇਆ। ਜਿਥੇ ਰਾਸ਼ਟਰੀ ਗੀਤ ਦੇ ਨਾਲ ਆਜ਼ਾਦੀ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਰਾਜੇਸ਼ ਕੁਮਾਰ ਸ਼ਰਮਾ ਐੱਸਡੀਐੱਮ ਪੱਟੀ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਪੱਟੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਬੀਬੀ ਸੁਰਿੰਦਰਪਾਲ ਕੌਰ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ ਜਵਾਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ।

ਇਸ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਪੱਟੀ ਰਾਜੇਸ਼ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦੀ ਸਹੂਲਤ ਲਈ ਚੱਲ ਰਹੇ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ ਤੇ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਕੇਸਾਂ ਕਾਰਨ ਲੋਕਾਂ ਨੂੰ ਸਾਵਧਾਨੀਆਂ ਵਰਤਣ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਣ ਦੀ ਤਾਕੀਦ ਵੀ ਕੀਤੀ।

ਇਸ ਸਮੇਂ ਐੱਸਡੀਐੱਮ ਪੱਟੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਨਮਨ ਕੀਤਾ ਤੇ ਉਨਾਂ੍ਹ ਵੱਲੋਂ ਕੀਤੀਆਂ ਕਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣ ਦਾ ਅਹਿਦ ਵੀ ਕੀਤਾ। ਇਸ ਸਮੇਂ ਆਪਣੇ ਸੰਬੋਧਨ ਵਿਚ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀਆਂ ਪ੍ਰਰਾਪਤੀਆਂ ਵੀ ਗਿਣਾਈਆਂ। ਇਸ ਮੌਕੇ ਬੀਬਾ ਭੁੱਲਰ ਨੇ ਮਾਨ ਸਰਕਾਰ ਵੱਲੋਂ ਜਲਦ ਹੀ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਵਿਸ਼ਵਾਸ ਵੀ ਦੁਆਇਆ। ਇਸ ਮੌਕੇ ਸਟੇਜ਼ ਸੰਚਾਲਨ ਦੀ ਭੂਮਿਕਾ ਪੋ੍ਫੈਸਰ ਵਿਜੇ ਸ਼ਰਮਾ ਤੇ ਮਾਸਟਰ ਕਸਮੀਰੀ ਲਾਲ ਨੇ ਨਿਭਾਈ। ਇਸ ਸਮੇਂ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪੱਟੀ ਸ਼ਹਿਰ ਦੇ ਵੱਖ ਵੱਖ ਸਕੂਲੀ ਬੱਚਿਆਂ ਵੱਲੋਂ ਬਰਸਾਤੀ ਮੌਸਮ ਦੌਰਾਨ ਵੀ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਸਮੇਂ ਤਹਿਸੀਲਦਾਰ ਪੱਟੀ ਸਰਬਜੀਤ ਸਿੰਘ ਥਿੰਦ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੱਟੀ ਅਦਾਲਤ ਤੋਂ ਜੁਡੀਸ਼ੀਅਲ ਮੈਜਿਸਟਰੇਟ ਗੌਰਵ ਗੁਪਤਾ, ਅਮਨਦੀਪ, ਗੁਰਪ੍ਰਰੀਤ ਸਿੰਘ, ਸਰਬਜੀਤ ਸਿੰਘ ਥਿੰਦ ਤਹਿਸੀਲਦਾਰ ਪੱਟੀ, ਐੱਸਪੀ ਤਰਨਤਾਰਨ ਪਰਮਜੀਤ ਸਿੰਘ, ਸਤਨਾਮ ਸਿੰਘ ਡੀਐੱਸਪੀ ਪੱਟੀ, ਜਤਿੰਦਰਪਾਲ ਸਿੰਘ ਬੋਪਾਰਾਏ ਡੀਐੱਸਪੀ ਜੇਲ੍ਹ ਪੱਟੀ, ਗਰਮੁੱਖ ਸਿੰਘ ਸੈਦੋਂ ਬੀਡੀਪੀਓ ਪੱਟੀ, ਰੇਂਜ ਅਫਸਰ ਵਣ ਵਿਭਾਗ ਪੱਟੀ ਪਰਮਵੀਰ ਸਿੰਘ, ਐੱਸਐੱਮਓ ਸਿਵਲ ਹਸਪਤਾਲ ਪੱਟੀ ਡਾ. ਗੁਰਪ੍ਰਰੀਤ ਸਿੰਘ ਰਾਏ, ਸੁਖਦੇਵ ਸਿੰਘ ਭੁੱਲਰ, ਭੁਪਿੰਦਰ ਸਿੰਘ ਦਾਲਮ ਕਾਰਜਸਾਧਕ ਅਫਸਰ ਪੱਟੀ, ਪਿੰ੍ਸੀਪਲ ਦਲੀਪ ਕੁਮਾਰ, ਐੱਸਐੱਚਓ ਪਰਮਜੀਤ ਸਿੰਘ ਵਿਰਦੀ, ਰਵੀਂ ਸ਼ਰਮਾ, ਦਿਲਬਾਗ ਸਿੰਘ ਪੀਏ, ਕੁਲਵੰਤ ਸਿੰਘ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ, ਹਰਜਿੰਦਰ ਸੰਧੂ ਮੀਡੀਆ ਇੰਚਾਰਜ ਪੱਟੀ, ਮਨਪ੍ਰਰੀਤ ਸਿੰਘ ਅੌਲਖ, ਗੋਵਿੰਦ ਰਾਏ, ਲਖਬੀਰ ਸੰਧੂ, ਕੁਲਵਿੰਦਰ ਸਿੰਘ ਪਨੇਸਰ ਆਦਿ ਹਾਜ਼ਰ ਸਨ।