ਬੱਲੂ ਮਹਿਤਾ, ਪੱਟੀ : ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਪਹਿਲੀ ਸ਼ਹੀਦੀ ਵਰੇਗੰਢ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨੇ ਦੇ ਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਦੇ ਦਿੱਤੇ ਸੱਦੇ ਤਹਿਤ ਉਪ ਮੰਡਲ ਮੈਜਿਸਟੇ੍ਟ ਪੱਟੀ ਦਫ਼ਤਰ ਅੱਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਨਾਂ੍ਹ 'ਚ ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਸਭਾ, ਕੌਮੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਯੂਨੀਅਨ ਆਦਿ ਜਥੇਬੰਦੀਆਂ ਵੱਲੋਂ ਐਡਵੋਕੇਟ ਦਵਿੰਦਰਜੀਤ ਸਿੰਘ ਿਢੱਲੋਂ, ਕਾਮਰੇਡ ਜੈਮਲ ਸਿੰਘ ਵਲਟੋਹਾ, ਮਾ. ਕਾਰਜ ਸਿੰਘ ਕੈਰੋਂ, ਜਰਨੈਲ ਸਿੰਘ ਬੱਠੇ ਭੈਣੀ, ਮਾ. ਹਰਭਜਨ ਸਿੰਘ ਚੂਸਲੇਵੜ੍ਹ ਤੇ ਕੁਲਦੀਪ ਸਿੰਘ ਬੱਠੇ ਭੈਣੀ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਵਿਸ਼ਾਲ ਰੋਸ ਧਰਨੇ ਨੂੰ ਕੰਵਲਜੀਤ ਸਿੰਘ ਗਿੱਲ ਸਾਬਕਾ ਕੌਂਸਲਰ, ਸਾਹਿਬ ਸਿੰਘ ਸਰਪੰਚ ਸੈਦੋਂ, ਐਡਵੋਕੇਟ ਦਵਿੰਦਰਜੀਤ ਸਿੰਘ ਿਢੱਲੋਂ, ਮਾ. ਹਰਭਜਨ ਸਿੰਘ ਚੂਸਲੇਵੜ, ਕਾਮਰੇਡ ਬਚਿੱਤਰ ਸਿੰਘ ਜੌਣੇਕੇ, ਮਾਸਟਰ ਕਾਰਜ ਸਿੰਘ ਕੈਰੋਂ, ਡਾ. ਇੰਦਰਜੀਤ ਸਿੰਘ ਮਰਹਾਣਾ ਸਾਬਕਾ ਚੀਫ ਫਾਰਮਾਸਿਸਟ, ਮਨਪ੍ਰਰੀਤ ਸਿੰਘ ਪੰਨੂ, ਮਾ. ਬਲਬੀਰ ਸਿੰਘ ਝਾਮਕਾ, ਕਾਮਰੇਡ ਕੁਲਦੀਪ ਸਿੰਘ ਚੂਸਲੇਵੜ, ਕਾਮਰੇਡ ਮਿਲਖਾ ਸਿੰਘ ਘਰਿਆਲਾ ਤੇ ਕਾਮਰੇਡ ਰਾਣਾ ਮਸੀਹ ਚੂਸਲੇਵੜ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਨੂੰ ਵਾਪਰਿਆਂ ਅੱਜ ਪੂਰਾ ਇਕ ਸਾਲ ਬੀਤ ਗਿਆ। ਜਦਕਿ ਕੇਂਦਰ ਸਰਕਾਰ ਵੱਲੋਂ ਹਾਲੇ ਤਕ ਕਿਸੇ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਮੌਕੇ ਕਿਸਾਨ ਆਗੂਆਂ ਵੱਲੋਂ ਐੱਸਡੀਐੱਮ ਪੱਟੀ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਜਿਸ ਰਾਹੀਂ ਮੰਗ ਕੀਤੀ ਗਈ ਕਿ ਲਖੀਮਰਪੁਰ ਖੀਰੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪ੍ਰਦੀਪ ਸਿੰਘ ਸੰਧੂ ਵਲਟੋਹਾ ਵੱਲੋਂ ਨਿਭਾਈ ਗਈ। ਇਸ ਮੌਕੇ ਐੱਸਡੀਐੱਮ ਰਾਜੇਸ਼ ਨੇ ਸ਼ਰਮਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਅੱਜ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਡਾ. ਗੁਰਨਾਮ ਸਿੰਘ ਪੱਟੀ ਸਾਬਕਾ ਚੀਫ ਫਾਰਮਾਸਿਸਟ, ਕਾ. ਬਲਬੀਰ ਸਿੰਘ ਲੌਹਕਾ, ਕਾਮਰੇਡ ਮਹਿੰਦਰ ਸਿੰਘ ਸੰਧੂ, ਕਾਮਰੇਡ ਪ੍ਰਰੀਤਮ ਸਿੰਘ ਸਬਜ਼ੀ ਵਾਲੇ, ਜਥੇਦਾਰ ਬਲਦੇਵ ਸਿੰਘ ਤਲਵੰਡੀ, ਚੈਂਚਲ ਸਿੰਘ ਨਦੋਹਰ, ਨੰਬਰਦਾਰ ਅਜੀਤ ਸਿੰਘ, ਗੁਰਦਿਆਲ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।