ਪੱਤਰ ਪੇ੍ਰਰਕ, ਤਰਨਤਾਰਨ : ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਬਾਰ੍ਹਵੀਂ ਦੇ ਐਲਾਨੇ ਗਏ ਨਤੀਜਿਆਂ 'ਚ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦਾ ਸਾਇੰਸ ਅਤੇ ਆਰਟਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਾਇੰਸ ਗਰੱੁਪ ਵਿਚ ਪਹਿਲਾ ਸਥਾਨ ਮੋਹਿਤ ਕੁਮਾਰ ਨੇ 500 'ਚੋਂ 458 ਅੰਕ ਲੈ ਕੇ ਹਸਲ ਕੀਤਾ। ਜਦੋਂਕਿ ਸਮਾਇਰਾ ਸ਼ਰਮਾ 500 'ਚੋਂ 457 ਅਤੇ ਪ੍ਰਭਦੀਪ ਕੌਰ 500 'ਚੋਂ 452 ਅੰਕ ਹਾਸਲ ਕਰ ਕੇ ਕ੍ਰਮਵਾਰ ਦੂਸਰੇ 'ਤੇ ਤੀਸਰੇ ਸਥਾਨ 'ਤੇ ਰਹੀਆਂ। ਇਸੇ ਤਰਾਂ੍ਹ ਆਰਟਸ ਗਰੁੱਪ ਵਿਚੋਂ ਆਦੇਸ਼ਪ੍ਰਤਾਪ ਸਿੰਘ ਨੇ 423 ਅੰਕਾਂ ਨਾਲ ਪਹਿਲਾ, ਕਰਨਜੋਤ ਸਿੰਘ 420 ਅੰਕਾਂ ਨਾਲ ਦੂਸਰਾ ਅਤੇ ਅਜੇਕਰਨ ਸਿੰਘ ਨੇ 416 ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ।

ਇਸ ਮੌਕੇ ਪਿੰ੍ਸੀਪਲ ਜਤਿੰਦਰਪਾਲ ਸਿੰਘ ਨੇ ਸਾਰੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜਦੋਂਕਿ ਸਕੂਲ ਦੇ ਚੇਅਰਮੈਨ ਵਿਨੋਦ ਕੁਮਾਰ, ਜਨਰਲ ਸਕੱਤਰ ਜਤਿੰਦਰ ਕੁਮਾਰ ਸੂਦ ਤੇ ਮੈਨੇਜਰ ਅਨਿਲ ਕੁਮਾਰ ਸ਼ੰਭੂ ਨੇ ਸਕੂਲ ਦੇ ਸ਼ਾਨਦਾਰ ਨਤੀਜੇ 'ਤੇ ਜਿਥੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਤੇ ਵਧਾਈ ਦਿੱਤੀ। ਉਥੇ ਸਕੂਲ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੰਦਿਆਂ ਇਸ ਦਾ ਸਿਹਰਾ ਅਧਿਆਪਕਾ ਦੀ ਯੋਗ ਅਗਵਾਈ ਨੂੰ ਦਿੱਤਾ। ਇਸ ਮੌਕੇ ਪਿੰ੍ਸੀਪਲ ਜਤਿੰਦਰ ਪਾਲ ਸਿੰਘ, ਵਾਈਸ ਪਿੰ੍ਸੀਪਲ ਬਲਜਿੰਦਰ ਸਿੰਘ ਤੇ ਸਮੂਹ ਸਟਾਫ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਗਨ ਨਾਲ ਕੀਤੀ ਪੜ੍ਹਾਈ ਅਤੇ ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕਰਵਾਈ ਮਿਹਨਤ ਨਾਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ।