ਜਸਪਾਲ ਸਿੰਘ ਜੱਸੀ, ਤਰਨਤਾਰਨ :

ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਰਾਪਤੀ ਮਿਲੀ ਹੈ ਅਤੇ ਇਸ ਜ਼ਲਿ੍ਹੇ ਦਾ ਸ਼ਹਿਰ ਪੱਟੀ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਹੈ, ਜਿਸ ਦੇ ਸਾਰੇ ਯੋਗ ਵਾਸੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਝੇ ਦਾ ਮਸ਼ਹੂਰ ਸ਼ਹਿਰ ਪੱਟੀ ਦੇ 100 ਫੀਸਦੀ ਯੋਗ ਲਾਭਪਾਤਰੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਹੈ। ਉਨ੍ਹਾਂ ਇਸ ਲਈ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਤੇ ਪੱਟੀ ਦੇ ਮੋਹਤਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕੰਮ ਕਿਸੇ ਇਕ ਆਦਮੀ ਜਾਂ ਇਕ ਵਿਭਾਗ ਦੇ ਵੱਸ ਦੀ ਗੱਲ ਨਹੀਂ, ਬਲਕਿ ਤੁਹਾਡੇ ਸਾਰਿਆਂ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿੱਥੇ ਸ਼ਹਿਰ ਵਾਸੀਆਂ ਨੂੰ ਇਸ ਟੀਕੇ ਦੀ ਮਹੱਤਤਾ ਲਈ ਜਾਗਰੂਕ ਕੀਤਾ, ਉਥੇ ਟੀਕਾ ਲਗਵਾਉਣ ਦੇ ਪ੍ਰਬੰਧ ਵੀ ਕੀਤੇ। ਉਨਾਂ ਕਿਹਾ ਕਿ ਮੇਰੇ ਲਈ ਵੀ ਇਹ ਵੱਡੀ ਪ੍ਰਰਾਪਤੀ ਹੈ, ਕਿਉਂਕਿ ਤੁਸੀਂ ਸਾਰੇ ਮੇਰੀ ਟੀਮ ਵਜੋਂ ਵਿਚਰ ਰਹੇ ਹੋ ਤੇ ਉਨਾਂ੍ਹ ਨੂੰ ਤੁਹਾਡੇ ਵਰਗੇ ਕਰਮਯੋਗੀਆਂ 'ਤੇ ਮਾਣ ਹੈ।

ਡੀਸੀ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ 'ਚ ਵੱਸਦੇ ਇਸ ਸ਼ਹਿਰ ਵਿਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ। ਉਨਾਂ੍ਹ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ 31037 ਵਿਅਕਤੀਆਂ ਨੇ ਕੋਰੋਨਾ ਦਾ ਟੀਕਾ ਲਗਾਇਆ ਹੈ, ਜੋ ਕਿ 100 ਫੀਸਦੀ ਤੋਂ ਵੱਧ ਜਾਂਦਾ ਹੈ, ਕਿਉਂਕਿ ਇਸ ਵਿਚ ਕਈ ਵਿਦੇਸ਼ ਜਾਣ ਵਾਲੇ ਬੱਚੇ ਵੀ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਵਿਚੋਂ 5689 ਵਿਅਕਤੀ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ।

ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਤੇ ਡੀਆਈਓ ਵਰਦਿੰਰਪਾਲ ਕੌਰ ਨੇ ਦੱਸਿਆ ਕਿ ਇਸ ਲਈ ਉਨਾਂ੍ਹ ਨੂੰ ਪੱਟੀ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ। ਐੱਸਐੱਮਓ ਪੱਟੀ ਡਾ. ਗੁਰਪ੍ਰਰੀਤ ਰਾਏ ਅਤੇ ਪੱਟੀ ਟੀਕਾਕਰਨ ਦੇ ਨੋਡਲ ਅਧਿਕਾਰੀ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਨਾਂ੍ਹ ਜਿੱਥੇ ਟੀਕੇ ਦੀ ਨਿਰੰਤਰ ਸਪਲਾਈ ਜਾਰੀ ਰੱਖੀ, ਉਥੇ ਪੱਟੀ ਦੇ ਹਰ ਮੁਹੱਲੇ, ਗੁਰਦੁਆਰੇ ਅਤੇ ਮੰਦਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ। ਇਸ ਤੋਂ ਇਲਾਵਾ ਆਈਲੈਟਸ ਸੈਂਟਰਾਂ, ਦਫਤਰਾਂ ਆਦਿ ਦਾ ਸਹਿਯੋਗ ਵੀ ਇਸ ਕੰਮ ਵਿਚ ਲਿਆ। ਉਨਾਂ੍ਹ ਡਿਪਟੀ ਕਮਿਸ਼ਨਰ ਤੇ ਉਨਾਂ੍ਹ ਦੀ ਟੀਮ ਵੱਲੋਂ ਇਸ ਲਈ ਮਿਲੇ ਸਹਿਯੋਗ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਜਤ ਉਬਰਾਏ, ਐੱਸਡੀਐੱਮ ਅਲਕਾ ਕਾਲੀਆ, ਐੱਸਡੀਐੱਮ ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਸਿੱਧੂ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।