ਮਾਨ ਸਿੰਘ, ਮੀਆਂਵਿੰਡ

ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਦੇ ਲੋਕਾਂ ਨੂੰ ਭਲਾਈ ਸਕੀਮਾਂ ਦੇਣ ਜਾਂ ਵਿਕਾਸ ਹੋਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪੰ੍ਤੂ ਹਕੀਕਤ ਵਿਚ ਸਰਕਾਰ ਦੇ ਇਹ ਸਾਰੇ ਦਾਅਵੇ ਖੋਖਲੇ ਹੀ ਨਜ਼ਰ ਆਉਂਦੇ ਹਨ ਤੇ ਪੰਜਾਬ ਦੇ ਲੋਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਤਰਸਦੇ ਨਜ਼ਰ ਆਉਂਦੇ ਹਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅੱਲੋਵਾਲ ਦੇ ਅਪਾਹਜ਼ ਜੋੜੇ ਬੱਗਾ ਸਿੰਘ ਅਤੇ ਉਨਾਂ੍ਹ ਦੀ ਪਤਨੀ ਮਨਜੀਤ ਕੌਰ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਕਾਨਿਆਂ ਦੀ ਛੱਤ ਦੇ ਬਣੇ ਮਕਾਨ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ ਅਤੇ ਭਾਰੀ ਬਰਸਾਤ ਦੇ ਦਿਨਾਂ ਅੰਦਰ ਉਨਾਂ੍ਹ ਦੇ ਮਕਾਨ ਦੀ ਛੱਤ ਪੂਰੀ ਤਰਾਂ੍ਹ ਚੋਣ ਲੱਗ ਜਾਂਦੀ ਹੈ ਅਤੇ ਉਨਾਂ੍ਹ ਦੇ ਖਾਣ-ਪੀਣ ਦਾ ਸਾਮਾਨ ਵੀ ਖਰਾਬ ਹੋ ਜਾਂਦਾ ਹੈ। ਉਨਾਂ੍ਹ ਦੱਸਿਆ ਕਿ ਬੀਤੇ ਦਿਨੀਂ ਹੋਈ ਬਰਸਾਤ ਨਾਲ ਉਨਾਂ੍ਹ ਦੀ ਇਕ ਕਮਰੇ ਦੀ ਛੱਤ ਦੇ ਬਾਲੇ ਟੁੱਟ ਗਏ ਸਨ ਜਿਸ ਕਾਰਨ ਛੱਤ ਹੇਠਾਂ ਡਿੱਗ ਗਈ ਸੀ ਜਿਸ ਦੀ ਉਨਾਂ੍ਹ ਵੱਲੋਂ ਹੁਣ ਮੁਰੰਮਤ ਕਰਵਾਈ ਜਾ ਰਹੀ ਹੈ। ਇਥੇ ਹੀ ਬਸ ਨਹੀਂ ਇਸ ਦਿਵਿਆਂਗ ਜੋੜੇ ਨੂੰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਪਖ਼ਾਨੇ ਦੀ ਸਹੂਲਤ ਵੀ ਨਹੀਂ ਦਿੱਤੀ ਗਈ।

ਇਸ ਜੋੜੇ ਨੂੰ ਧਰਤੀ ਤੇ ਰੇਂਗ ਰੇਂਗ ਕੇ ਬਾਹਰ ਖੇਤਾਂ ਵਿਚ ਸੌਚ ਜਾਣਾ ਪੈਂਦਾ ਹੈ। ਜੋੜੇ ਨੇ ਦੱਸਿਆ ਕਿ ਉਨਾਂ੍ਹ ਨੂੰ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਟਰਾਈਸਾਈਕਲ ਦੀ ਸਹੂਲਤ ਵੀ ਨਹੀਂ ਮਿਲੀ ਹੈ। ਉਨਾਂ੍ਹ ਕੁਝ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਇਕ ਤਿੰਨ ਪਹੀਆ ਮੋਟਰਸਾਈਕਲ ਲਿਆ ਹੋਇਆ ਹੈ ਪੰ੍ਤੂ ਤੇਲ ਮਹਿੰਗਾ ਹੋਣ ਕਰਕੇ ਇਸ ਵਾਹਨ ਨੂੰ ਚਲਾਉਣ ਤੋਂ ਵੀ ਅਸਮਰਥ ਹਨ। ਇਸ ਜੋੜੇ ਨੇ ਦੱਸਿਆ ਕਿ ਉਹ ਕਈ ਵਾਰ ਸਿਆਸੀ ਆਗੂਆਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਵੀ ਕੱਟ ਚੁੱਕੇ ਹਨ ਪਰ ਉਨਾਂ੍ਹ ਦਾ ਦਰਦ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਜੋੜੀ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨਾਂ੍ਹ ਨੂੰ ਪੱਕੇ ਮਕਾਨ ਦੀ ਸਹੂਲਤ ਦੇ ਨਾਲ ਨਾਲ ਘਰ ਵਿਚ ਪਖਾਨਾ ਬਣਾ ਕੇ ਦਿੱਤਾ ਜਾਵੇ ਅਤੇ ਟਰਾਈਸਾਈਕਲ ਵੀ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣੇ ਬੱਚਿਆਂ ਨਾਲ ਸੁੱਖ ਦਾ ਜੀਵਨ ਬਤੀਤ ਕਰ ਸਕਣ।

-ਬਾਕਸ-

-ਸਿਰਫ਼ ਚਹੇਤਿਆਂ ਨੂੰ ਦਿੱਤੀਆਂ ਜਾਂਦੀਆਂ ਹਨ ਸਰਕਾਰੀ ਸਹੂਲਤਾਂ : ਵੜਿੰਗ

ਇਸ ਸਬੰਧੀ ਕਿਸਾਨ ਆਗੂ ਇਕਬਾਲ ਸਿੰਘ ਵੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਸਹੂਲਤਾਂ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ ਤੇ ਆਮ ਜਨਤਾ ਇਥੇ ਖੱਜਲ ਖੁਆਰ ਹੁੰਦੀ ਨਜ਼ਰ ਆਉਂਦੀ ਹੈ। ਉਨਾਂ੍ਹ ਕਿਹਾ ਕਿ ਇਕ ਅਪਾਹਜ਼ ਜੋੜੇ ਨੂੰ ਸਰਕਾਰੀ ਸਹੂਲਤਾਂ ਨਾ ਮਿਲਣਾ ਬਹੁਤ ਹੀ ਸ਼ਰਮਨਾਕ ਹੈ।