ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਮੰਨਣ ਵਿਖੇ ਦਵਾਈ ਲੈਣ ਆਏ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਦੋ ਨੌਜਵਾਨਾਂ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ। ਇਸ ਸਬੰਧੀ ਥਾਣਾ ਝਬਾਲ ਦੀ ਪੁਲਿਸ ਦੋਵਾਂ ਮੁਲਜ਼ਮਾਂ ਦੇ ਕੇਸ ਦਰਜ ਕਰਕੇ ਇਕ ਨੂੰ ਕਾਬੂ ਕਰ ਲਿਆ ਹੈ। ਜਦੋਂਕਿ ਦੂਜੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਹਰਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਮੰਨਣ ਨੇ ਦੱਸਿਆ ਕਿ ਉਹ ਆਪਣੀ ਬਹਿਕ ਤੋਂ ਪਿੰਡ 'ਚ ਦਵਾਈ ਲੈਣ ਆਇਆ ਸੀ। ਇਸ ਦੌਰਾਨ ਸਾਹਮਣੇ ਤੋਂ ਆਉਂਦੇ ਦੋ ਨੌਜਵਾਨਾਂ ਨੇ ਉਸਦਾ ਮੋਟਰਸਾਈਕਲ ਰੋਕ ਲਿਆ। ਜਿਨ੍ਹਾਂ ਵਿਚੋਂ ਇਕ ਨੇ ਉਸਦੀਆਂ ਬਾਹਾਂ ਫੜ ਲਈਆਂ ਜਦੋਂਕਿ ਦੂਜੇ ਨੇ ਉਸਦਾ ਪਰਸ ਕੱਢ ਲਿਆ ਅਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਹਰਜਿੰਦਰ ਸਿੰਘ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਦੀ ਪਛਾਣ ਜਸਕਰਨ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪੰਡੋਰੀ ਸਿੱਧਵਾਂ ਦੇ ਤੌਰ 'ਤੇ ਹੋਈ ਹੈ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਫਰਾਰ ਹੋਣ ਵਾਲੇ ਗੁਰਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।

Posted By: Rajnish Kaur