ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਅਨਲਾਕ ਨਿਯਮ ਲਾਗੂ ਹੋਣ ਤੋਂ ਬਾਅਦ ਅਪਰਾਧਕ ਤੱਤਾਂ ਦਾ ਕਹਿਰ ਦਿਨ ਭਰ ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕਿਤੇ ਨਾ ਕਿਤੇ ਲੁੱਟਖੋਹ ਦੀ ਘਟਨਾ ਹੋਣਾ ਆਮ ਗੱਲ ਹੋ ਗਈ ਹੈ। ਚੋਰਾਂ ਨੇ ਏਟੀਐੱਮ ਨੂੰ ਖ਼ਾਸ ਕਰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹੀ ਇਕ ਵਾਰਦਾਤ ਚੰਡੀਗੜ੍ਹ ਸੈਕਟਰ-13 ਦੇ ਮਨੀਮਾਜ਼ਰਾ ਦੇ ਅਧੀਨ ਪੈਣ ਵਾਲੇ ਸੁਭਾਸ਼ ਨਗਰ 'ਚ ਘਟਿਤ ਹੋਈ। ਜਿੱਥੇ ਸ਼ਰਾਰਤੀ ਤੱਤਾਂ ਨੇ ਐਕਸਿਸ ਬੈਂਕਾਂ ਦੇ ਏਟੀਐੱਮ ਨੂੰ ਨੁਕਸਾਨ ਕਰ ਲੁੱਟਣ ਦੀ ਕੋਸ਼ਿਸ਼ ਕੀਤੀ।

ਮੰਗਲਵਾਰ ਸਵੇਰੇ ਕਿਸੇ ਅਣਪਛਾਤੇ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਚਰਾਜ ਆਈਟੀ ਪਾਰਕ ਲਖਵਿੰਦਰ ਸਿੰਘ ਹੋਰ ਪੁਲਿਸ ਪਾਰਟੀ ਨਾਲ ਘਟਨਾ ਵਾਲੇ ਸਥਾਨ 'ਤੇ ਪਹੁੰਚੇ। ਇਹ ਵਾਰਦਾਤ ਮੰਗਲਵਾਰ ਸਵੇਰੇ ਕਰੀਬ 8 ਵਜੇ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਪਰਾਧਕ ਤੱਤਾਂ ਨੇ ਏਟੀਐੱਮ ਮਸ਼ੀਨ ਨੂੰ ਪੱਥਰ ਨਾਲ ਤੋੜ ਕੇ ਉਸ 'ਚ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਨੇੜੇ-ਤੇੜੇ ਦੇ ਲੋਕਾਂ ਨੂੰ ਪਤਾ ਲੱਗਣ 'ਤੇ ਉਹ ਫਰਾਰ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਸ਼ਹਿਰ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਘਟਿਤ ਹੋ ਚੁੱਕੇ ਹਨ। ਅਜਿਹੇ 'ਚ ਬੈਂਕਾਂ ਦਾ ਅਲਰਟ ਹੋਣਾ ਤਾਂ ਦੂਰ ਉਹ ਸਿਰਫ਼ ਚੰਦ ਹਜ਼ਾਰ ਰੁਪਏ ਬਚਾਉਣ ਦੀ ਚਾਅ 'ਚ ਲੱਖਾਂ ਰੁਪਏ ਨੂੰ ਦਾਅ 'ਤੇ ਲੱਗਾ ਦਿੰਦੇ ਹਨ।

Posted By: Amita Verma