v> ਬੱਲੂ ਮਹਿਤਾ, ਪੱਟੀ : ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਕਸਬਾ ਬੰਡਾਲਾ ਨੇੜੇ ਵੀਰਵਾਰ ਦੇਰ ਰਾਤ ਵਾਪਰੇ ਹਾਦਸੇ 'ਚ ਦੋ ਨੌਜਵਾਨਾਂ ਜਗਮੀਤ ਸਿੰਘ ਜੱਗਾ ਤੇ ਗੁਰਪਿੰਦਰ ਸਿੰਘ ਸ਼ੈਂਪੀ ਦੀ ਪਹਿਲਾਂ ਮੌਤ ਹੋ ਗਈ ਸੀ। ਇੱਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਸੀ ਜਿਸ ਦਾ ਇਲਾਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਸੀ ਪਰ ਸ਼ੁੱਕਰਵਾਰ ਤੜਕੇ ਜ਼ਖ਼ਮੀ ਨੌਜਵਾਨ ਹਰਕੰਵਲ ਸ਼ੇਰ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਉਹ ਪੱਟੀ ਦੇ ਪਿੰਡ ਨੱਥੂ ਚੱਕ ਦਾ ਰਹਿਣਾ ਵਾਲਾ ਸੀ ਤੇ ਪੱਟੀ ਬਲਾਕ ਸੰਮਤੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ ਦਾ ਭਤੀਜਾ ਸੀ। ਅੱਜ ਹੀ ਘਰ 'ਚ ਵਿਆਹ-ਸ਼ਗਨ ਦੀਆਂ ਰਸਮਾਂ ਹੋਣੀਆਂ ਸਨ।

ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਨੱਥੂ ਚੱਕ ਵਿਖੇ ਹੋਵੇਗਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਤੇ ਇਕ ਲੜਕਾ ਛੱਡ ਗਿਆ। ਜ਼ਿਕਰਯੋਗ ਹੈ ਕਿ ਪੱਟੀ ਤੋਂ ਦੋਵੇ ਦੋਸਤ ਦੁਬਈ ਤੋਂ ਆਏ ਦੋਸਤ ਜਗਮੀਤ ਸਿੰਘ ਜੱਗਾ ਨੂੰ ਹਵਾਈ ਅੱਡੇ ਤੋਂ ਲੈਣ ਗਏ ਸਨ ਕਿ ਰਸਤੇ 'ਚ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ।

Posted By: Seema Anand