ਹਰਜਿੰਦਰ ਸਿੰਘ ਗੋਲਣ, ਭਿੱਖੀਵਿੰਡ : ਖੇਮਕਰਨ ਮਾਰਗ ਸਥਿਤ ਸਮਰਾ ਪਿੰਡ ਨੇੜੇ ਕਾਰ ਚਾਲਕ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਸਮੇਂ ਆਪਣਾ ਸੰਤੁਲਨ ਗਵਾ ਬੈਠਾ, ਜਿਸ ਕਾਰਨ ਕਾਰ ਪਲਟੀਆਂ ਖਾਂਦੀ ਹੋਈ ਝੋਨੇ ਵਾਲੀ ਪੈਲੀ 'ਚ ਹਾਦਸਾਗ੍ਸਤ ਹੋ ਗਈ। ਕਾਰ ਚਾਲਕ ਲਖਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਪਿੰਡ ਭਾਈ ਲੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਿੱਖੀਵਿੰਡ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਅਚਾਨਕ ਪਿੰਡ ਸਮਰਾਂ ਵਾਲੇ ਪਾਸੇ ਤੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀ ਅੱਗੇ ਆ ਗਏ, ਜਿਨ੍ਹਾਂ ਨੂੰ ਬਚਾਉਂਦੇ ਸਮੇਂ ਕਾਰ ਸੱਜੇ ਪਾਸੇ ਕੱਦੂ ਮਾਰੀ ਜਮੀਨ ਵਿਚ ਪਲਟੀਆਂ ਖਾਂਦੀ ਹਾਦਸਾਗ੍ਸਤ ਹੋ ਗਈ ਜਦੋਂ ਕਿ ਮੋਟਰਸਾਈਕਲ ਸਵਾਰ ਮੌਕੇ ਨੂੰ ਵੇਖਦਿਆਂ ਘਟਨਾ ਸਥਾਨ ਤੋਂ ਫਰਾਰ ਹੋ ਗਏ ਅਤੇ ਕਾਰ ਚਾਲਕ ਹਾਦਸੇ ਦੌਰਾਨ ਵਾਲ-ਵਾਲ ਬਚਿਆ।