ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ : ਇਟਲੀ ’ਚ ਇਕ ਦਰਦਨਾਕ ਸੜਕ ਹਾਦਸੇ ’ਚ ਪਿਛਲੇ ਦਿਨੀਂ ਕਸਬਾ ਨਿੱਕੇ ਘੁੰਮਣ ਦੇ ਨੌਜਵਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ, ਜਿਸ ਨਾਲ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਮ੍ਰਿਤਕ ਗੁਰਦੇਵ ਸਿੰਘ ਦੇ ਪਿਤਾ ਸਵਿੰਦਰ ਸਿੰਘ ਤੇ ਭਰਾ ਸੁਖਦੇਵ ਸਿੰਘ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਗੁਰਦੇਵ 23 ਸਾਲ ਤੋਂ ਵਿਦੇਸ਼ ਦੀ ਧਰਤੀ ’ਤੇ ਰੋਜ਼ੀ-ਰੋਟੀ ਕਮਾਉਣ ਲਈ ਪਹਿਲਾਂ ਜਾਰਡਨ ਗਿਆ ਸੀ, ਜਿਥੇ 8-9 ਸਾਲ ਰਹਿਣ ਉਪਰੰਤ ਇਟਲੀ ਚਲਾ ਗਿਆ ਸੀ ਜਿਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਕਿ ਬੀਤੇ ਦਿਨੀਂ ਉਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ ਇਟਲੀ ਵਿਖੇ ਆਪਣੀ ਛੋਟੀ ਭੈਣ ਦਵਿੰਦਰ ਕੌਰ ਤੇ ਜੀਜੇ ਕੋਲ ਰਹਿੰਦਾ ਸੀ, ਜਿਨ੍ਹਾਂ ਇਸ ਘਟਨਾ ਬਾਰੇ ਆਪਣੇ ਪਰਿਵਾਰ ਤਕ ਖ਼ਬਰ ਨਹੀਂ ਲੱਗਣ ਦਿੱਤੀ, ਕਿਉਂਕਿ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਕੁਝ ਦਿਨ ਲੱਗ ਜਾਣੇ ਸਨ, ਜਿਸ ’ਤੇ ਸਾਰੀ ਕਾਗਜ਼ੀ ਕਰਵਾਈ ਕਰਨ ਉਪਰੰਤ ਹੀ ਉਹਨਾਂ ਇਹ ਦੁਖਦਾਈ ਖ਼ਬਰ ਪਰਿਵਾਰ ਨੂੰ ਦਿੱਤੀ।

ਨੌਜਵਾਨ ਗੁਰਦੇਵ ਸਿੰਘ ਦੀ ਹੋਈ ਮੌਤ ’ਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਤੇ ਸਰਪੰਚ ਤਰਸੇਮ ਸਿੰਘ ਘੁੰਮਣ, ਬਾਬਾ ਬੁੱਧ ਸਿੰਘ ਮੁੱਖੀ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ, ਸਾਬਕਾ ਸਰਪੰਚ ਸਾਧਾ ਸਿੰਘ ਘੁੰਮਣ, ਡਾ. ਸੁਖਵਿੰਦਰ ਸਿੰਘ ਘੁੰਮਣ, ਨਰਿੰਦਰ ਸਿੰਘ ਘੁੰੰਮਣ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਮੈਂਬਰ ਰੇਸ਼ਮ ਸਿੰਘ ਘੁੰਮਣ, ਮੈਨੇਜਰ ਨਰਿੰਦਰ ਸਿੰਘ, ਸੈਕਟਰੀ ਹਰਜਿੰਦਰ ਸਿੰਘ ਘੁੰਮਣ, ਡਾ. ਸੁਰਜੀਤ ਸਿੰਘ, ਕੁਲਦੀਪ ਸਿੰਘ ਘੁੰਮਣ, ਨਿਸ਼ਾਨ ਸਿੰਘ ਘੁੰਮਣ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Posted By: Jagjit Singh