ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਕੀਤੀ ਹੈ। ਜਦੋਂਕਿ ਪੁਲਿਸ ਨੇ ਪਕਿਸਤਾਨੀ ਸਮੱਗਲਰਾਂ ਨੂੰ ਸਬੰਧ ਰੱਖ ਕੇ ਹੈਰੋਇਨ, ਹਥਿਆਰ ਅਤੇ ਹੋਰ ਨਸ਼ਾ ਮੰਗਵਾਉਣ ਵਾਲੇ ਲੋਕਾਂ ਨੂੰ ਬੇਪਰਦਾ ਕਰਨ ਦਾ ਦਾਅਵਾ ਕਰਦਿਆਂ ਜ਼ਿਲ੍ਹੇ ਦੇ ਤਿੰਨ ਥਾਣਿਆਂ ’ਚ 33 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਥਾਣਾ ਖੇਮਕਰਨ ਦੇ ਮੁਖੀ ਨਰਿੰਦਰ ਸਿੰਘ ਨੇ ਸੂਚਨਾ ਦੇ ਅਧਾਰ ’ਤੇ ਛਤਰਪਾਲ ਸਿੰਘ, ਗੁਰਵਿੰਦਰ ਸਿੰਘ, ਪ੍ਰੇਮ ਸਿੰਘ ਵਾਸੀ ਰਾਮੂਵਾਲ, ਸਰਵਨ ਸਿੰਘ, ਕਾਰਜ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਧਰਮਿੰਦਰ ਸਿੰਘ, ਕੁਲਵੰਤ ਸਿੰਘ, ਚਮਕੌਰ ਸਿੰਘ ਵਾਸੀ ਮੇਹਦੀਪੁਰ, ਦਲਜਿੰਦਰ ਸਿੰਘ, ਸਤਿੰਦਰਪਾਲ ਸਿੰਘ ਵਾਸੀ ਰੱਤੋਕੇ, ਸੁਖਪਾਲ ਸਿੰਘ, ਸਮਸ਼ੇਰ ਸਿੰਘ ਵਾਸੀ ਖੇਮਕਰਨ, ਸਤਨਾਮ ਸਿੰਘ ਵਾਸੀ ਚੱਕਵਾਲੀਆ, ਮੱਘਰ ਸਿੰਘ ਵਾਸੀ ਰੱਤੋਕੇ, ਗੁਰਲਾਲ ਸਿੰਘ ਵਾਸੀ ਦੂਹਲ ਕੋਹਨਾ ਅਤੇ ਰਣਯੋਧ ਸਿੰਘ ਵਾਸੀ ਮੇਹਦੀਪੁਰ ਦੇ ਖਿਲਾਫ ਸਮੱਗਲਿੰਗ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਅਤੇ ਚਮਕੌਰ ਸਿੰਘ ਨੂੰ ਬਕਾਇਦਾ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਲੋਕ ਅੰਤਰਰਾਸ਼ਟਰੀ ਸਮੱਗਲਰ ਹਨ ਜਿਨ੍ਹਾਂ ਦੇ ਸਬੰਧ ਜਿਥੇ ਪਕਿਸਤਾਨੀ ਸਮੱਗਲਰਾਂ ਨਾਲ ਹਨ, ਉਥੇ ਹੀ ਇਨ੍ਹਾਂ ਕੋਲ ਪਾਕਿਸਤਾਨ ਦੇ ਸਿੰਮ ਕਾਰਡ ਵੀ ਹਨ। ਇਹ ਲੋਕ ਭਾਰਤੀ ਕਰੰਸੀ ਪਾਕਿਸਤਾਨ ਭੇਜ ਕੇ ਉਥੋਂ ਜਾਅਲੀ ਕਰੰਸੀ, ਨਜਾਇਜ਼ ਹਥਿਆਰ, ਹੈਰੋਇਨ ਅਤੇ ਅਫੀਮ ਆਦਿ ਮੰਗਵਾਉਦੇ ਹਨ। ਜਦੋਂਕਿ ਇਹ ਪਾਕਿਸਤਾਨ ਆਉਣ ਜਾਣ ਵੀ ਕਰਦੇ ਹਨ। ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਖੇਤਰ ਨਾਲ ਸਬੰਧਤ ਛੇ ਲੋਕ ਜਿਨ੍ਹਾਂ ਦੇ ਕੋਲ ਵੀ ਪਾਕਿਸਤਾਨੀ ਸਿੰਮ ਕਾਰਡ ਮੌਜੂਦ ਹਨ ਅਤੇ ਉਥੋਂ ਦੇ ਸਮੱਗਲਰਾਂ ਰਾਂਹੀ ਨਸ਼ਾ ਤੇ ਹਥਿਆਰ ਮੰਗਵਾਉਣ ਲਈ ਇਨ੍ਹਾਂ ਨੇ ਗਿਰੋਹ ਬਣਾਇਆ ਹੈ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਇਨ੍ਹਾਂ ਛੇ ਮੁਲਜ਼ਮਾਂ ਸੁਖਬੀਰ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਨਿਰਵੈਲ ਸਿੰਘ, ਮਨਜੋਧ ਸਿੰਘ ਅਤੇ ਜੋਬਨਜੀਤ ਸਿੰਘ ਵਾਸੀ ਪਿੰਡ ਹਵੇਲੀਆਂ ਦੇ ਖਿਲਾਫ ਪੁਖਤਾ ਸੂਚਨਾ ਦੇ ਅਧਾਰ ’ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਕਿ ਸਮੱਗਲਰਾਂ ਨਾਲ ਸਬੰਧ ਰੱਖਕੇ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਬੂਟਾ ਸਿੰਘ, ਅਸ਼ੋਕਾ ਵਾਸੀ ਵਾਰਡ ਨੰਬਰ 2 ਪੱਟੀ, ਚਮਕੂ ਵਾਸੀ ਵਾਰਡ ਨੰਬਰ ਤਿੰਨ, ਮੇਵਾ, ਹੀਰਾ, ਲਾਡੀ ਵਾਸੀ ਵਾਰਡ ਨੰਬਰ 2, ਸੁਰਜੀਤ ਸਿੰਘ ਵਾਸੀ ਵਾਰਡ ਨੰਬਰ 1, ਰਾਜੀਵ ਕੁਮਾਰ, ਭੀਮਾ, ਜਗਤਾਰ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਦੇ ਖਿਲਾਫ ਥਾਣਾ ਸਿਟੀ ਪੱਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਿਸਦੀ ਜਾਂਚ ਸਬ ਇੰਸਪੈਕਟਰ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Posted By: Tejinder Thind