ਜ.ਸ. ਤਰਨਤਾਰਨ : ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 101 ਬਟਾਲੀਅਨ ਦੇ ਜਵਾਨਾਂ ਨੇ ਭਾਰਤ 'ਚ ਦਾਖਲ ਹੋਏ ਪਾਕਿਸਤਾਨੀ 'ਤੇ ਕਾਬੂ ਪਾ ਲਿਆ। ਬਾਅਦ ਵਿਚ ਜਿਸ ਦੀ ਪਛਾਣ ਖੁਰਮ ਅਲੀ ਪੁੱਤਰ ਸੈਫ ਅਲੀ ਵਾਸੀ ਪਿੰਡ ਕਲਸ ਨੇੜੇ ਗੁੱਜਰਾਂਵਾਲਾ ਪਾਕਿਸਤਾਨ ਵਜੋਂ ਹੋਈ।

ਬੀਐਸਐਫ ਦੀ 101 ਬਟਾਲੀਅਨ ਦੇ ਕਮਾਂਡਰ ਕੇਸ਼ਾ ਰਾਮ ਨੇ ਦੱਸਿਆ ਕਿ ਬੀਓਪੀ ਰੱਤੋਕੇ ਸਥਿਤ ਬੁਰਜੀ ਨੰਬਰ 165-19 ਨੇੜੇ ਰਾਤ ਕਰੀਬ 11.30 ਵਜੇ ਪਾਕਿਸਤਾਨ ਤੋਂ ਇਕ ਵਿਅਕਤੀ ਭਾਰਤੀ ਖੇਤਰ ਵਿੱਚ ਦਾਖ਼ਲ ਹੋਇਆ।

ਉਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਥਾਣਾ ਖੇਮਕਰਨ ਦੇ ਇੰਚਾਰਜ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਬੀਐਸਐਫ ਕਮਾਂਡਰ ਕੇਸ਼ਾ ਰਾਮ ਦੀ ਸ਼ਿਕਾਇਤ ’ਤੇ ਏਐਸਆਈ ਅਸ਼ੋਕ ਕੁਮਾਰ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Posted By: Sandip Kaur