ਤਰਨਤਾਰਨ : ਖੇਤੀ ਕਾਨੂੰਨ (Agricultural Law) ਦੇ ਵਿਰੋਧ ਵਿਚ ਦਿੱਲੀ (Delhi) ਵਿਚ ਚੱਲ ਰਹੇ ਕਿਸਾਨ ਅੰਦੋਲਨ (Kisan Andolan) ਦੌਰਾਨ ਸ਼ਨੀਵਾਰ ਦੀ ਸਵੇਰੇ ਸਿੰਘੂ ਬਾਰਡਰ (Singhu Border) 'ਤੇ ਤਰਨਤਾਰਨ ਪਿੰਡ ਚੀਮਾ ਕਲਾਂ ਵਾਸੀ ਲਖਬੀਰ ਸਿੰਘ ਉਰਫ਼ ਟੀਟੂ ਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਸਿਆਸੀ ਘਮਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਆਈਟੀ ਸੇਲ ਦੇ ਰਾਸ਼ਟਰਪਤੀ ਸੰਯੋਜਕ ਅਮਿਤ ਮਾਲਵੀਆ ਨੇ ਲਖਬੀਰ ਦੀ ਹੱਤਿਆ ਨੂੰ ਲੈ ਕੇ ਵਿਰੋਧੀ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਅਮੀਤ ਮਾਲਵੀਆ ਨੇ ਟਵੀਟ ਕਰਦੇ ਹੋਏ ਲਿਖਿਆ 35 ਸਾਲ ਦੇ ਐੱਸਸੀ ਸਿੱਖ ਲਖਬੀਰ ਸਿੰਘ ਦੀ ਦਿੱਲੀ ਵਿਚ ਪਹਿਲਾਂ ਬੇਹਰਿਮੀ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਲਿਖਿਆ ਕਿ ਪਰਿਵਾਰ ਦੇ ਮੈਂਬਰਾਂ ਨੂੰ ਲਖਬੀਰ ਸਿੰਘ ਦਾ ਚਿਹਰਾ ਵੀ ਦੇਖਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸਿਰਫ਼ ਇਸ ਲਈ ਕੀਤਾ ਗਿਆ ਕਿਉਂ ਕਿ ਉਹ ਐੱਸੀਸੀ ਸੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਮਰਨ ਵਾਲਿਆਂ ਦੀ ਕੋਈ ਇੱਜ਼ਤ ਨਹੀਂ ਹੈ। ਦੱਸਣਯੋਗ ਹੈ ਕਿ ਅਮਿਤ ਮਾਲਵੀਆ ਨੇ ਜਿਸ ਟਵੀਟ ਨੂੰ ਰੀਟਵੀਟ ਕੀਤਾ ਹੈ ਉਸ ਵਿਚ ਦੱਸਿਆ ਗਿਆ ਹੈ ਕਿ ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਮੋਬਾਈਲ ਟਾਰਚ ਦੀ ਰੋਸ਼ਨੀ ਵਿਚ ਪੰਜਾਬ ਦੇ ਚੀਮਾ ਪਿੰਡ ਵਿਚ ਦੇਰ ਸ਼ਾਮ ਨੂੰ ਕਰ ਦਿੱਤਾ ਗਿਆ। ਇਸ ਟਵੀਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਉਸ ਦਾ ਚਿਹਰਾ ਤਕ ਨਹੀਂ ਦੇਖਣ ਦਿੱਤਾ ਗਿਆ। ਲਾਸ਼ ਐਂਬੂਲੈਂਸ ਤੋਂ ਸਿੱਧਾ ਸ਼ਮਸ਼ਾਨ ਘਾਟ ਪਹੁੰਚੀ। ਇਸ ਤੋਂ ਬਾਅਦ ਤੁਰੰਤ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 15 ਅਕਤੂਬਰ ਨੂੰ ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਦੀ ਲਾਸ਼ ਬੈਰੀਕੇਟ ਨਾਲ ਲਟਕੀ ਮਿਲੀ ਸੀ।

ਪੋਸਟਮਾਰਟਮ ਰਿਪੋਰਟ ਵਿਚ ਹੋਇਆ ਇਹ ਖੁਲਾਸਾ

ਪੋਸਟਮਾਰਟ ਰਿਪੋਰਟ ਅਨੁਸਾਰ ਲਖਬੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਉਸ ਦਾ ਇਕ ਹੱਥ ਕੱਟਿਆ ਗਿਆ ਸੀ ਤੇ ਗਰਦਨ 'ਤੇ ਸੱਟ ਦੇ ਨਾਲ ਹੀ ਸਰੀਰ 'ਤੇ 10 ਤੋਂ ਜ਼ਿਆਦਾ ਸੱਟਾਂ ਦੇ ਨਿਸ਼ਾਨ ਮਿਲੇ। ਉੱਥੇ ਹੀ ਉਸ ਦਾ ਇਕ ਪੈਰ ਵੀ ਕੱਟਿਆ ਹੋਇਆ ਸੀ ਪਰ ਉਹ ਸਰੀਰ ਤੋਂ ਵੱਖ ਨਹੀਂ ਹੋ ਸਕਿਆ। ਜਦਕਿ ਰਿਪੋਰਟ ਵਿਚ ਮੌਤ ਦਾ ਕਾਰਨ ਸੱਟ ਤੇ ਜ਼ਿਆਦਾ ਖੂਨ ਵਗਣਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨ ਨੂੰ ਰੱਸੀ ਨਾਲ ਵੰਨ ਕੇ ਲਟਕਾਇਆ ਗਿਆ ਸੀ।

Posted By: Rajnish Kaur