v> ਪ੍ਰਤਾਪ ਸਿੰਘ, ਤਰਨਤਾਰਨ : ਦੋ ਟਰੱਕ ਚਾਲਕਾਂ ਵੱਲੋਂ ਇਕ ਹਜ਼ਾਰ ਕਣਕ ਦਾ ਤੋੜਾਂ ਗੋਦਾਮ ਵਿਚ ਨਾ ਪਹੁੰਚਾਉਣ ਦੇ ਦੋਸ਼ 'ਚ ਥਾਣਾ ਸਦਰ ਪੱਟੀ ਵਿਖੇ ਕੇਸ ਦਰਜ ਕੀਤਾ ਹੈ। ਇਹ ਕਣਕ ਟਰੱਕ ਚਾਲਕਾਂ ਨੇ ਦਾਣਾ ਮੰਡੀ ਤੂਤ ਵਿਖੇ ਰਘਬੀਰ ਸਿੰਘ ਅਤੇ ਮੰਗਲ ਸਿੰਘ ਦੀ ਆੜਤ ਤੋਂ ਲੱਦੀ ਸੀ।

ਰਘਬੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਤੂਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦੀ ਆੜ੍ਹਤ ਤੋਂ ਬਿੱਕਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਚੂਸਲੇਵੜ, ਗੁਰਬਿੰਦਰ ਸਿੰਘ ਉਰਫ ਬਿੰਦਾ ਪੁੱਤਰ ਅਮਰੀਕ ਸਿੰਘ ਵਾਸੀ ਸੂਚਲੇਵੜ ਦੇ ਟਰੱਕ 'ਤੇ 500/500 ਤੋੜਾ ਲੱਦ ਕੇ ਸੋਮਾ ਕੰਪਨੀ ਗੋਦਾਮ ਵਿਚ ਭੇਜੇ ਸੀ। ਪਰ ਅਜੇ ਤਕ ਕਣਕ ਗੋਦਾਮ ਤਕ ਨਹੀਂ ਪਹੁੰਚੀ ਅਤੇ ਨਾ ਹੀ ਟਰੱਕ ਚਾਲਕਾਂ ਦਾ ਕੁਝ ਪਤਾ ਲੱਗਾ। ਜਾਂਚ ਅਧਿਕਾਰੀ ਏਐੱਸਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਟਰੱਕ ਚਾਲਕਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Rajnish Kaur