ਤੇਜਿੰਦਰ ਸਿੰਘ ਬੱਬੂ. ਝਬਾਲ

ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਪ੍ਰਰਾਇਮਰੀ ਹੈਲਥ ਸੈਂਟਰ ਦੇ ਅੱਗੇ ਸਥਾਨਕ ਲੋਕਾਂ ਵੱਲੋਂ ਸਿਹਤ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੰਨਵੀਨਪਾਲ ਸਿੰਘ, ਲਖਬੀਰ ਸਿੰਘ, ਸੰਦੀਪ ਸਿੰਘ ਅਤੇ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰ ਡਾ. ਜਤਿੰਦਰ ਕੌਰ ਦੀ ਕਸਬਾ ਸਰਾਏ ਅਮਾਨਤ ਖਾਂ ਦੇ ਸਰਕਾਰੀ ਹਸਪਤਾਲ ਵਿਖੇ ਪੱਕੀ ਡਿਊਟੀ ਲਗਾਈ ਗਈ ਹੈ। ਪਰ ਸਿਹਤ ਵਿਭਾਗ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਨਾਂ੍ਹ ਦੀ ਡਿਊਟੀ ਸੀਐੱਚਸੀ ਕਸੇਲ ਵਿਖੇ ਲਗਾਈ ਜਾ ਰਹੀ ਹੈ।

ਇਲਾਕੇ ਭਰ ਦੇ ਤਕਰੀਬਨ 20 -22 ਪਿੰਡਾਂ 'ਚੋਂ ਜਦੋਂ ਕੋਈ ਮਰੀਜ਼ ਜਾਂ ਗਰਭਵਤੀ ਅੌਰਤਾਂ ਇਥੇ ਆਪਣੀ ਜਾਂਚ ਕਰਵਾਉਣ ਲਈ ਆਉਂਦੀਆਂ ਹਨ ਤਾਂ ਇਥੇ ਜ਼ਨਾਨਾ ਡਾਕਟਰ ਨਾ ਹੋਣ ਕਾਰਨ ਉਨਾਂ੍ਹ ਨੂੰ 7-8 ਕਿਲੋਮੀਟਰ ਦੂਰ ਸਰਕਾਰੀ ਹਸਪਤਾਲ ਕਸੇਲ ਵਿਖੇ ਜਾਣ ਲਈ ਕਿਹਾ ਜਾਂਦਾ ਹੈ। ਕਿਉਂਕਿ ਡਾਕਟਰ ਦੀ ਡਿਊਟੀ ਕਸੇਲ ਹੋਣ ਕਾਰਨ ਗਰਭਵਤੀ ਅੌਰਤਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਕੱਤਰ ਲੋਕਾਂ ਨੇ ਸਿਹਤ ਵਿਭਾਗ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਡਾਕਟਰ ਦੀ ਡਿਊਟੀ ਪੱਕੇ ਤੌਰ 'ਤੇ ਪੀਐੱਚਸੀ ਸਰਾਏ ਅਮਾਨਤ ਖ਼ਾਂ ਵਿਖੇ ਲਗਾਈ ਜਾਵੇ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਲਜੀਤ ਸਿੰਘ, ਮੁਨੀਸ਼ ਸ਼ਰਮਾ, ਮੋਹਨ ਸਿੰਘ, ਗੁਰਪ੍ਰਰੀਤ ਸਿੰਘ, ਗੁਰਜੰਟ ਸਿੰਘ, ਅਮਨ ਕੁਮਾਰ, ਗੁਰਦੇਵ ਸਿੰਘ, ਦਲਵਿੰਦਰ ਕੌਰ, ਗੁਰਮੀਤ ਕੌਰ, ਬਲਜਿੰਦਰ ਕੌਰ, ਰਸਾਲ ਸਿੰਘ, ਨਵਦੀਪ ਕੌਰ, ਸੁਰਜੀਤ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਇਸ ਸਬੰਧੀ ਜਦੋਂਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਦੀਪਕ ਸਿੰਘ ਰਿਆੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਛੁੱਟੀ 'ਤੇ ਹੋਣ ਕਾਰਨ ਉਨਾਂ੍ਹ ਨਾਲ ਸੰਪਰਕ ਨਹੀਂ ਹੋ ਸਕਿਆ।

-ਬਾਕਸ-

-ਬਾਰੀਕੀ ਨਾਲ ਕੀਤੀ ਜਾਵੇਗੀ ਜਾਂਚ : ਸਿਵਲ ਸਰਜਨ ਡਾ. ਸੀਮਾ

ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਸੀਮਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।