v> ਪੱਤਰ ਪ੍ਰੇਰਕ, ਤਰਨਤਾਰਨ : ਕੋਰੋਨਾ ਮਹਾਮਾਰੀ ਦੇ ਚਲਦਿਆਂ ਗੁਰਦਾਸਪੁਰ ਦੀ ਜੇਲ੍ਹ 'ਚੋਂ ਪੈਰੋਲ ’ਤੇ ਆਇਆ ਕੈਦੀ ਤੈਅ ਸਮੇਂ ’ਤੇ ਜੇਲ੍ਹ ਵਾਪਸ ਨਹੀਂ ਮੁੜਿਆ। ਜਿਸ ਦੇ ਚਲਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਪੱਤਰ ਦੇ ਅਧਾਰ ’ਤੇ ਥਾਣ ਸਦਰ ਤਰਨਤਾਰਨ ਦੀ ਪੁਲਿਸ ਨੇ ਉਕਤ ਕੈਦੀ ਵਿਰੁੱਧ ਕੇਸ ਦਰਜ ਕਰਕੇ ਬਕਾਇਦਾ ਗ੍ਰਿਫਤਾਰ ਵੀ ਕਰ ਲਿਆ ਹੈ। ਜਿਸ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਾਂਚ ਅਧਿਕਾਰੀ ਏਐੱਸਆਈ ਵੇਦ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਅੰਮਿ੍ਤਸਰ ਦੇ ਵਧੀਕ ਸੁਪਰਡੈਂਟ ਬਲਜੀਤ ਸਿੰਘ ਵੱਲੋਂ ਪੱਤਰ ਜਾਰੀ ਹੋਇਆ ਸੀ ਕਿ ਕਤਲ ਦੇ ਕੇਸ 'ਚ ਅੱਠ ਸਾਲ ਤੋਂ ਸਜਾ ਕੱਟ ਰਹੇ ਕੰਵਲਪ੍ਰੀਤ ਸਿੰਘ ਨੂੰ ਕੋਰੋਨਾ ਕਾਲ ਦੇ ਦੌਰਾਨ 8 ਹਫਤੇ ਦੀ ਪੈਰੋਲ ’ਤੇ ਭੇਜਿਆ ਗਿਆ ਸੀ, ਜੋ ਤੈਅ ਸਮੇਂ 9 ਮਾਰਚ 2021 ਨੂੰ ਜੇਲ੍ਹ 'ਚ ਹਾਜ਼ਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਪੱਤਰ ਦੇ ਅਧਾਰ ’ਤੇ ਕੰਵਲਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Posted By: Sarabjeet Kaur