ਜਸਪਾਲ ਸਿੰਘ ਜੱਸੀ, ਤਰਨਤਾਰਨ

ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ ਤਰਨਤਾਰਨ ਦੇ ਪ੍ਰਧਾਨ ਅਜਮੇਰ ਸਿੰਘ ਕੱਲ੍ਹਾ ਜੋ ਕਿ 31 ਸਾਲ ਤੋਂ ਪੰਜਾਬ ਰੋਡਵੇਜ਼ ਡਿਪੂ ਤਰਨਤਾਰਨ ਵਿਖੇ ਟੀਜੀ-1 ਦੇ ਅਹੁਦੇ 'ਤੇ ਸੇਵਾਵਾਂ ਕਰਨ ਉਪਰੰਤ ਅੱਜ ਸੇਵਾ ਮੁਕਤ ਹੋਏ ਹਨ। ਜਿਨਾਂ੍ਹ ਦੇ ਸਨਮਾਨ ਵਿਚ ਪੰਜਾਬ ਰੋਡਵੇਜ਼ ਭਵਨ ਤਰਨਤਾਰਨ ਵਿਖੇ ਟਰਾਂਸਪੋਰਟ ਵਰਕਰਾਂ ਤੇ ਵਿਭਾਗੀ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਕਰਵਾਈ ਗਈ। ਉਨਾਂ੍ਹ ਦੀਆਂ ਸੇਵਾਵਾਂ 'ਤੇ ਚਾਨਣਾ ਪਾਉਦਿਆਂ ਜਨਰਲ ਮੇਨੈਜਰ ਰੋਡਵੇਜ ਸੁਖਜੀਤ ਸਿੰਘ ਗਰੇਵਾਲ, ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਪੰਜਾਬ ਦੇ ਕਨਵੀਨਰ ਜਗਦੀਸ਼ ਸਿੰਘ ਚਾਹਲ, ਪੁਰਾਣੀ ਪੈਨਸ਼ਨ ਪ੍ਰਰਾਪਤੀ ਮੋਰਚਾ ਦੇ ਪ੍ਰਧਾਨ ਗੁਰਜੰਟ ਸਿੰਘ ਕੋਕਰੀ, ਪਸਸਫ ਪ੍ਰਧਾਨ ਕਾਰਜ ਸਿੰਘ ਕੈਰੋਂ, ਕਲੈਰੀਕਲ ਕਾਮਿਆਂ ਦੇ ਜਨਰਲ ਸਕੱਤਰ ਅੰਗਰੇਜ ਸਿੰਘ, ਪੰਜਾਬ ਪੈਨਸ਼ਨਰ ਯੂਨੀਅਨ ਸੈਕਟਰੀ ਸਵਰਨ ਸਿੰਘ ਕੁਹਾੜਕਾ ਨੇ ਕਿਹਾ ਕਿ ਅਜਮੇਰ ਸਿੰਘ ਨੇ ਪੰਜਾਬ ਰੋਡਵੇਜ ਵਿਭਾਗ 'ਚ ਆਪਣੀ ਸੇਵਾਵਾਂ ਬੇਦਾਗ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈਆਂ ਹਨ। ਉਨਾਂ੍ਹ ਦੱਸਿਆ ਕਿ ਪੰਜਾਬ ਰੋਡਵੇਜ਼ ਏਟਕ ਡੀਪੂ ਤਰਨਤਾਰਨ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਾਥੀ ਕਰਮਚਾਰੀਆਂ ਦੀਆਂ ਬਿਹਤਰ ਸੇਵਾਵਾਂ ਲਈ ਸਰਕਾਰਾਂ ਨਾਲ ਹਰ ਮੋਰਚੇ 'ਤੇ ਅੱਗੇ ਹੋ ਕੇ ਸੰਘਰਸ਼ਾਂ 'ਚ ਯੋਗਦਾਨ ਦਿੱਤਾ ਹੈ।

ਵੱਖ-ਵੱਖ ਬੁਲਾਰਿਆਂ ਨੇ ਇਸ ਸਮੇਂ ਮੁਬਾਰਕਬਾਦ ਦਿੰਦਿਆਂ ਜਿੱਥੇ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ਉਥੇ ਸੇਵਾ ਮੁਕਤੀ ਤੋਂ ਬਾਅਦ ਵੀ ਕਿਰਤੀ ਵਰਗ ਦੀ ਬਿਹਤਰ ਜਿੰਦਗੀ ਲਈ ਸੇਵਾਵਾਂ ਦੇਣ ਦੀ ਆਸ ਪ੍ਰਗਟ ਕੀਤੀ। ਇਸ ਮੌਕੇ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਤੋ ਇਲਾਵਾ ਸਾਬਕਾ ਪਧਾਨ ਸੁੱਚਾ ਸਿੰਘ, ਦਿਲਬਾਗ ਸਿੰਘ ਵਰਪਾਲ, ਪੰਜਾਬ ਰੋਡਵੇਜ ਡੀਪੂ ਪੱਟੀ ਦੇ ਪ੍ਰਧਾਨ ਦੀਦਾਰ ਸਿੰਘ ਸਰਾਲੀ ਮੰਡ, ਪੁਰਾਣੀ ਪੈਨਸ਼ਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਬਲਜੀਤ ਟੌਮ, ਅੰਮਿ੍ਤਸਰ ਦੇ ਪ੍ਰਧਾਨ ਬਲਰਾਜ ਸਿੰਘ ਭੰਗੂ, ਸੈਕਟਰੀ ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਨਵਦੀਪ ਸਿੰਘ, ਲਖਵਿੰਦਰ ਸਿੰਘ, ਪ੍ਰਭਜੀਤ ਸਿੰਘ, ਕਸ਼ਮੀਰ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।