ਪੱਤਰ ਪੇ੍ਰਰਕ, ਤਰਨਤਾਰਨ : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਹੈ ਕਿ ਕਾਂਗਰਸ ਵਿਚ ਉੱਚ ਪੱਧਰੀ ਅਦਲਾ ਬਦਲੀ ਹੋਈ ਹੈ। ਇਥੋਂ ਤਕ ਕੇ ਨਵੇਂ ਮੁੱਖ ਮੰਤਰੀ ਵੀ ਬਣਾ ਦਿੱਤੇ ਗਏ ਹਨ। ਜਿਨਾਂ੍ਹ ਵੱਲੋਂ ਹੁਣ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਣਾ ਹੈ, ਜਿਸ ਵਿਚ ਤਰਨਤਾਰਨ ਹਲਕੇ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਵੀ ਸ਼ਾਮਲ ਕੀਤਾ ਜਾਵੇ, ਕਿਉਕਿ ਉਨਾਂ੍ਹ ਨੇ 45 ਸਾਲ ਬਾਅਦ ਇਸ ਹਲਕੇ ਤੋਂ ਕਾਂਗਰਸ ਵੱਲੋਂ ਜਿੱਤ ਦਰਜ ਕਰਵਾ ਕੇ ਰਿਕਾਰਡ ਕਾਇਮ ਕੀਤਾ ਹੈ।

ਸਥਾਨਕ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਕਿ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ 'ਤੇ ਹਿੰਦੂ ਦੀ ਬਜਾਏ ਸਿੱਖ ਚਿਹਰੇ ਨੂੰ ਲਿਆਉਣ ਦਾ ਬਿਆਨ ਹਿੰਦੂ ਭਾਈਚਾਰੇ ਨਾਲ ਵਿਤਕਰਾ ਹੈ। ਜਿਸ ਦੇ ਚਲਦਿਆਂ ਬਹੁਮਤ ਹੋਣ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਘਟਨਾਕ੍ਰਮ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੁੱਕੂ ਨੇ ਕਿਹਾ ਕਿ ਪੰਜਾਬ ਵਿਚ 42 ਫੀਸਦੀ ਹਿੰਦੂ ਵੋਟਰ ਹਨ ਜੋ ਸਰਕਾਰ ਬਣਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ। ਜੇਕਰ ਅਗਾਮੀ ਚੋਣਾਂ ਵਿਚ ਹਿੰਦੂ ਸਮਾਜ ਨੂੰ ਨਜ਼ਰ ਅੰਦਾਜ ਕੀਤਾ ਗਿਆ ਤਾਂ ਜਬਰਦਸਤ ਵਿਰੋਧ ਕੀਤਾ ਜਾਵੇਗਾ। ਕੁੱਕੂ ਨੇ ਕਿਹਾ ਕਿ ਹਿੰਦੂ ਸਮਾਜ ਦਾ ਮਾਣ ਰੱਖਣ ਲਈ ਨਵੀਂ ਕੈਬਨਿਟ ਵਿਚ ਡਾ. ਧਰਮਬੀਰ ਅਗਨੀਹੋਤਰੀ ਨੂੰ ਸ਼ਾਮਲ ਕੀਤਾ ਜਾਵੇ। ਉਹ ਹਿੰਦੂ ਅਤੇ ਸਿੱਖਾਂ ਦੇ ਲੋਕ ਪਿ੍ਰਯ ਨੇਤਾ ਹਨ ਅਤੇ ਤਰਨਤਾਰਨ ਦੀ ਸੀਟ ਜਿੱਤ ਕੇ ਉਨਾਂ੍ਹ ਨੇ ਇਤਿਹਾਸ ਰਚਿਆ ਹੈ। ਇਸ ਮੌਕੇ ਗਗਨ ਚੌਧਰੀ, ਵਿਨੋਦ ਖੰਨਾ, ਯਸ਼ ਸ਼ਰਮਾ, ਨਰੇਸ਼ ਚਾਵਲਾ, ਅਸ਼ੋਕ ਵਰਮਾ, ਸਵਤੰਤਰ ਕੁਮਾਰ ਪੱਪੀ, ਰਾਮ ਗੋਪਾਲ ਜੋਸ਼ੀ, ਮਾਣਾ ਅਗਨੀਹੋਤਰੀ, ਮਨੋਜ ਅਗਨੀਹੋਤਰੀ ਆਦਿ ਸਮੇਤ ਸ੍ਰੀ ਰਾਮਲੀਲ੍ਹਾ ਕਲੱਬ, ਸ਼ਿਵ ਸੈਨਿਕ, ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ, ਸ੍ਰੀ ਗਣੇਸ਼ ਸੇਵਾ ਦਲ ਦੇ ਮੈਂਬਰ ਵੀ ਮੌਜੂਦ ਸਨ।