ਹਾਲਾਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਪਿਤਾ ਨੇ ਪੁੱਤਰ ਦੇ ਦੋਸਤ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਜਾਂਚ ਦੌਰਾਨ ਇਹ ਮਾਮਲਾ ਕਿਸੇ ਹੋਰ ਵੱਲੋਂ ਕੀਤੇ ਕਤਲ ਦਾ ਨਿਕਲ ਆਇਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਜਦੋਂ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਅਮਰਜੀਤ ਸਿੰਘ ਦੇ ਪੱਖੋਪੁਰ ਨਿਵਾਸੀ ਮੰਗਲ ਸਿੰਘ ਨਾਮਕ ਵਿਅਕਤੀ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਉਸੇ ਰਾਤ ਲੜਕੀ ਨੂੰ ਮਿਲਣ ਲਈ ਚਲਾ ਗਿਆ ਸੀ ਜਿਥੇ ਲੜਕੀ ਦੇ ਪਿਤਾ ਨੇ ਦੋਵਾਂ ਨੂੰ ਵੇਖ ਲਿਆ ਅਤੇ ਅਮਰਜੀਤ ਸਿੰਘ ਨੂੰ ਬੰਨ ਕੇ ਉਸ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂਕਿ ਲਾਸ਼ ਨੂੰ ਪਿੰਡ ਘੜਕਾ ਇਲਾਕੇ ’ਚ ਦਰਿਆ ਵਿਚ ਰੋੜ੍ਹ ਦਿੱਤਾ।
ਐੱਸਪੀ ਜਾਂਚ ਮਹਿਤਾਬ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਵਾ ਦੇ ਦਰਜ ਮਾਮਲੇ ਵਿਚ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਨਾਮਜਦ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸ ਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ।
ਇਸ ਦੌਰਾਨ ਹੱਤਿਆ ਲਈ ਵਰਤਿਆ ਸਮਾਨ ਜਿਥੇ ਬਰਾਮਦ ਕੀਤਾ ਜਾਵੇਗਾ। ਉਥੇ ਹੀ ਲਾਸ਼ ਨੂੰ ਦਰਿਆ ਤਕ ਕਿਸ ਤਰ੍ਹਾਂ ਲਿਜਾਇਆ ਆਦਿ ਬਾਰੇ ਵੀ ਜਾਂਚ ਕੀਤੀ ਜਾਵੇਗੀ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਦਰਿਆ ਵਿਚ ਜਿਸ ਜਗ੍ਹਾ ਸੁੱਟਿਆ ਗਿਆ ਹੈ, ਉਥੇ ਹੀ ਗੋਤਾਖੋਰ ਉਤਾਰੇ ਜਾ ਰਹੇ ਹਨ।
Posted By: Jagjit Singh